Sri Gur Pratap Suraj Granth

Displaying Page 297 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੧੦

੩੮. ।ਯੁਜ਼ਧ ਦੀਆਣ ਤਿਆਰੀਆਣ॥
੩੭ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੩੯
ਦੋਹਰਾ: ਅਸ ਪ੍ਰਸੰਗ ਬਿਧੀਏ ਸਕਲ,
ਕਹੋ ਸਹਿਤ ਵਿਸਤਾਰ।
ਮੈਣ ਸਛੇਪ ਬਰਨਨ ਕਰੋ,
ਸੁਨਹੁ ਕਥਾ ਸੁਖ ਸਾਰ ॥੧॥
ਚੌਪਈ: ਇਹ ਚਰਿਜ਼ਤ੍ਰ ਸਭਿ ਤੁਮ ਹੀ ਕੀਨਿ।
ਦਾਸ ਜਾਨਿ ਜਸੁ ਮੋ ਕਹੁ ਦੀਨਿ।
ਇਮ ਕਹਿ ਬੰਦੇ ਪਦ ਅਰਬਿੰਦ।
ਸੁਨੋ ਪ੍ਰਸੰਗ ਸਭਾ ਨਰ ਬਿੰਦ ॥੨॥
ਅਚਰਜ ਭਏ ਸੁਨਤਿ ਚਤੁਰਾਈ।
ਸਾਧ ਸਾਧ ਸਭਿਹੂੰਨਿ ਸੁਨਾਈ।
ਇਹੁ ਕਾਰਜ ਤੁਝ ਹੀ ਤੇ ਹੋਇ।
ਕਰਿ ਨ ਸਕਹਿ ਜਗ ਮਾਨਵ ਕੋਇ ॥੩॥
ਪੰਚਾਂਮ੍ਰਿਤ ਬਿਧੀਏ ਕਰਿਵਾਯੋ।
ਤਤਛਿਨ ਕਰਿਬੇ ਸਿਜ਼ਖ ਪਠਾਯੋ।
ਸ਼੍ਰੀ ਹਰਿ ਗੋਵਿੰਦ ਚੰਦ ਬਖਾਨਾ।
ਇਕ ਹਗ਼ਾਰ ਕੋ ਹਮ ਨੇ ਮਾਨਾ ॥੪॥
ਅਬਿ ਹੀ ਲਾਵੋ ਸਭਿ ਕਰਿਵਾਇ।
ਸੁਨਤਿ ਕਰਤਿ ਭੇ ਨਰ ਸਮੁਦਾਇ।
ਸੁਨਿ ਸੁਨਿ ਕਰਿ ਪੁਰਿ ਗ੍ਰਾਮ ਜੁ ਨੇਰੇ।
ਲੇਨਿ ਹੇਤੁ ਚਲਿ ਆਇ ਘਨੇਰੇ ॥੫॥
ਹੁਕਮ ਦਿਯੋ ਦੁੰਦਭਿ ਬਜਵਾਏ।
ਅੁਤਸਵ ਅਧਿਕ ਭਯੋ ਨਰ ਆਏ।
ਕਈ ਹਗ਼ਾਰਨਿ ਕੀ ਹੁਇ ਭੀਰ।
ਦਰਸਹਿ ਸ਼੍ਰੀ ਸੋਢੀ ਬਰ ਬੀਰ ॥੬॥
ਕੇਤਿਕ ਕੌਤਕ ਕਰਨੇ ਹਾਰੇ।
ਰਚਹਿ ਤਮਾਸ਼ਾ ਬਿਬਿਧਿ ਪ੍ਰਕਾਰੇ।
ਬਾਦਿਤ ਅਪਰ ਨਗਰ ਕੇ ਆਏ।
ਡਫ, ਢੋਲਾਦਿਕ ਬਹੁਤ ਬਜਾਏ ॥੭॥
ਅਧਿਕ ਮੁਦਿਤਿ ਚਿਤ ਹੈ ਨਰ ਨਾਰੀ।
ਦਰਸਹਿ ਸਤਿਗੁਰ ਹੈਣ ਬਲਿਹਾਰੀ।

Displaying Page 297 of 473 from Volume 7