Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੧੩
ਮੈਣ ਰਾਵਰਿ ਕੋ ਸਿਖ ਅਰ ਸੁਤ ਸਮ
ਸੇਵਕ ਸਦਾ ਏਕ ਅੁਰ ਆਸ।
ਲਘੁ ਬਿਗਾਰ ਦੇ੧, ਬਡੇ ਸੁਧਾਰਹਿਣ,
ਛਿਮਾ ਕਰਹਿਣ ਅਪਨੋ ਲਖਿ ਤਾਸੁ੨ ॥੨੬॥
ਸਿਜ਼ਖਾ ਦੇਤਿ ਦੁਲਾਰਤਿ ਸੁਤ ਕੋ
ਅਵਗੁਨ ਮਨ ਮਹਿਣ ਧਰਹਿਣ ਨ ਕੋਇ।
ਅੁਪਜਹਿ ਲਾਜ ਬਡਨ ਕੇ ਹੀਅਰੇ
ਸਿਖ ਸੇਵਕ ਸੁਤਿ* ਖੋਟ੩ ਜਿ ਹੋਇ।
ਬਖਸ਼ਹਿਣ ਖਤਾ੪ ਬਿਰਦ ਨਿਜ ਜਾਨਹਿਣ,
ਤੁਮ ਅੰਤਰਯਾਮੀ ਸਭਿ ਜੋਇ।
ਕਹੌਣ ਕਹਾਂ ਤੁਮ ਜਾਨਹੁ ਸਗਰੀ
ਇਮਿ ਕਹਿ ਜੋਰ ਰਹੋ ਕਰ ਦੋਇ ॥੨੭॥
ਸ੍ਰੀ ਸਤਿਗੁਰ ਮੁਸਕਾਨੇ ਪਿਖਿ ਕੈ
ਕ੍ਰਿਪਾ ਸਿੰਧੁ ਕਰਿ ਕ੍ਰਿਪਾ ਬਖਾਨ।
ਸਿਖ, ਸੇਵਕ, ਸੁਤ ਅਹੈਣ ਜਿ ਮੇਰੇ
ਤਿਨ ਕੋ ਚਹੌਣ ਕਰਨ ਕਜ਼ਲਾਨ।
ਤੁਵ ਮਨ ਮਹਿਣ ਹੰਕਾਰ ਬਾਧਿ੫ ਭੀ
ਤਿਸ ਹਰਿਬੇ ਹਿਤ ਇਮਿ ਕ੍ਰਿਤ ਠਾਨਿ੬।
ਲਿਯੋ ਰੁਮਾਲ, ਨ ਕਰਿ ਚਿਤ ਚਿੰਤਾ,
ਅਬਿ ਭੀ ਤੁਝ ਦੈਹੋਣ ਬਹੁ ਦਾਨ ॥੨੮॥
ਦੇਸ਼ ਹਰੀ ਪੁਰ ਸਹਤ ਨ੍ਰਿਪਤਿ ਜੁਤ
ਇਹੁ ਸੰਗਤਿ ਸਗਰੀ ਤੁਝ ਦੀਨ।
ਚਿਰੰਕਾਲ ਸੁਖ ਭੋਗਹੁ ਬਨਿ ਗੁਰ+
ਮੇਰੀ ਦਾਤ ਨ ਹੋਵਹਿ ਹੀਨ।
੧ਛੋਟੇ ਵਿਗਾੜ ਦਿੰਦੇ ਹਨ।
੨ਅੁਸ ਲ਼ ਆਪਣਾ ਜਾਣਕੇ।
*ਪਾ:-ਜੁਤਿ।
੩ਖੋਟ ਵਾਲਾ।
੪ਭੁਜ਼ਲ।
੫ਰੋਗ।
੬(ਅੁਸ ਰੋਗ ਦੇ) ਨਾਸ਼ ਕਰਨ ਵਾਸਤੇ ਐਅੁਣ ਕੀਤਾ ਹੈ।
+ਦੇਖੋ ਰਾਜੇ ਸ਼ਿਵਨਾਭ ਲ਼ ਮੰਜੀ ਦੇਣ ਦੇ ਪ੍ਰਸੰਗ ਵਿਖੇ-ਮੰਜੀ-ਪਦ ਦਾ ਅਰਥ ਸ਼੍ਰੀ ਗੁਰ ਨਾਨਕ ਪ੍ਰਕਾਸ਼
ਪੂਰਬਾਰਧ ਅਧਾਯ ੪੯ ਅੰਕ ੧੩।
ਪੁਨਾ:-ਸ਼੍ਰੀ ਗੁਰ ਨਾਨਕ ਪ੍ਰਕਾਸ਼ ਅੁਤਰਾਰਧ, ਅਧਾਯ ੯, ਅੰਕ ੫੬, ਪਦ-ਗੁਰ-ਦੀ ਹੇਠਲੀ ਟੂਕ।