Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੩੧੦
ਬੰਧਿ ਬੰਧਿ ਕਰਿ ਸਿਰ ਪਰ ਪਾਗ।
ਆਏ ਸਿੰਘ ਸਭਾ ਸ਼ੁਭ ਲਾਗ ॥੭॥
ਕਰਿ ਕਰਿ ਦਰਸ਼ਨ ਸਿਰ ਤੇ ਨਮੈਣ।
ਥਿਰੋ ਖਾਲਸਾ ਸਭਿ ਤਿਹ ਸਮੈਣ।
ਤਾਅੁ ਦੇਤਿ ਮੂਛਨਿ ਪਰ ਦੋਈ੧।
ਕਰ ਤੇ ਸ਼ਮਸ ਸੁਧਾਰਤਿ ਕੋਈ ॥੮॥
ਭੀਮਚੰਦ ਤੇ ਆਦਿ ਪਹਾਰੀ।
ਗੁਰੂ ਸਭਾ ਸਭਿ ਤਿਨਹੁ ਨਿਹਾਰੀ।
ਦੂਰਬੀਨ ਕੋ ਲਾਇ ਸੁ ਤਬੈ*।
ਗੁਰ ਜੁਤਿ ਪਿਖੋ ਖਾਲਸਾ ਸਬੈ ॥੯॥
ਏਕ ਤੁਰਕ ਤਿਨ ਕੇ ਢਿਗ ਖਰੋ।
ਜਮਾਦਾਰ ਬਹੁ ਨਰ ਕੋ ਕਰੋ।
ਸਭਿ ਗਿਰਪਤਿਨਿ ਸਾਥ ਤਿਨ ਕਹੋ।
ਗੁਰ ਕੋ ਹਤਨਿ ਸੁਗਮ ਹਮ ਲਹੋ ॥੧੦॥
ਇਸ ਥਲ ਤੇ ਮੈਣ ਤੋਪ ਚਲਾਵਹੁ।
ਬੈਠੇ ਸਹਿਤ ਪ੍ਰਯੰਕ ਅੁਡਾਵਹੁ।
ਇਲਮ੨ ਮੋਹਿ ਕੋ ਅਹੈ ਬਿਸਾਲਾ।
ਤਕ ਮਾਰੋਣ ਇਤ ਖਰੋ ਸੁਖਾਲਾ ॥੧੧॥
ਬਧੌਣ ਸ਼ਿਸਤ ਸਤਿਗੁਰ ਕੀ ਓਰਾ।
ਭਰੋ ਗ਼ੋਰ ਤੇ ਪਹੁਚਹਿ ਗੋਰਾ।
ਨਿਤ ਕੀ ਕਲਹਾ ਸਕਲ ਮਿਟਾਵੌਣ।
ਸਭਿ ਰਾਜਨਿ ਕੋ ਸੁਖ ਅੁਪਜਾਵੌਣ ॥੧੨॥
ਪਾਵੌਣ ਦਰਬ ਇਨਾਮ ਘਨੇਰੋ।
ਇਲਮ ਬਿਲੋਕਿ ਲੇਹਿ ਸਭਿ ਮੇਰੋ।
ਗੁਰ ਬਿਨ ਬਹੁਰ ਲਰਹਿ ਕੋ ਨਾਹੀ।
ਆਪ ਆਪ ਕੋ ਸਭਿ ਮਿਟ ਜਾਹੀਣ੩ ॥੧੩॥
ਸਭਿ ਗਿਰਪਤੀ ਸੁਨਤਿ ਹਰਖਾਏ।
ਇਹ ਤੌ ਕਾਰਜ ਸੁਗਮ ਬਨਾਏ।
੧ਦੋਹਾਂ ਮੁਜ਼ਛਾਂ ਤੇ (ਖਾਲਸਾ)।
*ਦੂਰਬੀਨ ੧੬੫੭ ਬਿ: ਦੇ ਲਗਪਗ ਈਜਾਦ ਹੋਈ ਤੇ ਅਜ਼ਧੀ ਸਦੀ ਵਿਜ਼ਚ ਪ੍ਰਚਾਰ ਚੋਖਾ ਪਾ ਗਈ ਸੀ, ਤੇ ਇਸ
ਵੇਲੇ ਸੰਮਤ ੧੭੫੭ ਲਗ ਪਗ ਹੈ।
੨(ਗੋਲਦਾਗ਼ੀ ਦੀ ਵਿਜ਼ਦਾ।)
੩(ਫੇਰ) ਸਾਰੇ ਆਪੋ ਆਪ ਹੋਕੇ ਹਟ ਜਾਣਗੇ। ਭਾਵ ਸਿਜ਼ਖ ਸੈਨਾ ਖਿੰਡ ਫੁਟ ਜਾਏਗੀ।