Sri Gur Pratap Suraj Granth

Displaying Page 304 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੧੯

ਮਹਿਪਾਲਕ ਆਯਹੁ ਤਿਸ ਥਾਨ।
ਸਨਮੁਖ ਖਰੇ ਹੋਇ ਗੁਰੁ ਦਰਸੇ
ਹਾਥ ਜੋਰਿ ਬੰਦਨ ਕੋ ਠਾਨਿ।
ਅੁਜ਼ਤਮ ਅਧਿਕ ਅਕੋਰਨਿ ਕੋ ਤਬਿ
ਅਰਪਨ ਲਾਗੋ ਬਿਨੈ ਬਖਾਨਿ ॥੧੧॥
ਸਭਿ ਬਿਧਿ ਤਬਿ ਸਿਜ਼ਖਨ ਸਮਝਾਈ
ਫੇਰ ਨਮੋ ਕਰਿ ਕੀਨ ਪਯਾਨ।
ਪੁਨ ਸਚਿਵਨ ਦਰਸੇ ਸ੍ਰੀ ਸਤਿਗੁਰੁ
ਅਰੁ ਸੈਨਾ ਕੇ ਲੋਕ ਮਹਾਂਨ।
ਮਹਿਖੀ ਸਹਤ ਅਪਰ ਜੇ ਦਾਰਾ
ਬਿਸਦ ਬਸਤ੍ਰ ਜੁਤਿ ਬੰਦਨ ਠਾਨਿ।
ਆਵਤਿ ਜਾਤਿ ਪ੍ਰਣਾਮ ਸੁ ਕਰਿ ਕਰਿ
ਸੀਸ ਨਿਵਾਇਣ ਜੋਰ ਕਰਿ ਪਾਨ ॥੧੨॥
ਇਕ ਰਾਣੀ ਸਨਮੁਖ ਜਬਿ ਹੋਈ
ਝਟਿਤ੧ ਬਸਤ੍ਰ ਤੇ ਬਦਨ ਛਿਪਾਇ।
ਹੁਤੀ ਨਵੀਨ ਲਾਜ ਅੁਰ ਛਾਈ
ਮਤਿ ਬਿਨ੨, ਗੁਰ ਬਚਨ ਨ ਸਿਮਰਾਇ੩।
ਤਿਸ ਕੀ ਦਿਸ਼ਿ ਅਵਲੋਕਨ ਕਰਿ ਕੈ
ਸਤਿਗੁਰ ਬੋਲੇ ਸਹਿਜ ਸੁਭਾਇ।
ਇਹ ਕਮਲੀ ਕਿਸ ਕਾਰਨ ਆਈ
ਜੇ ਹਮਰੋ ਦਰਸ਼ਨ ਨਹਿਣ ਭਾਇ ॥੧੩॥
ਤਤਛਿਨ ਸੁਧਿ ਬੁਧਿ ਨਾਸ਼ ਭਈ ਤਿਸ,
ਬਸਤ੍ਰ ਅੁਤਾਰਤਿ ਦੀਏ ਬਗਾਇ੪।
ਧਾਇ ਅਚਾਨਕ ਗਈ ਵਹਿਰ ਕੋ
ਮਾਨਵ ਘੇਰ ਰਹੇ ਸਮੁਦਾਇ।
ਨ੍ਰਿਪਤ ਬ੍ਰਿਤਾਂਤ ਸੁਨੋ ਗੁਰ ਬਚ ਕੋ
ਅਧਿਕ ਤ੍ਰਾਸ ਕਰਿ ਅੁਰ ਬਿਸਮਾਇ।
ਸ਼ਰਧਾ ਵਧੀ ਅਮੋਘ੫ ਵਾਕ ਅਸ

੧ਛੇਤੀ ਨਾਲ।
੨ਮੂਰਖ ਨੇ।
੩ਯਾਦ ਨਾਂ ਕੀਤੇ।
੪ਸੁਜ਼ਟ ਦਿਜ਼ਤੇ।
੫ਸਫਲੇ।

Displaying Page 304 of 626 from Volume 1