Sri Gur Pratap Suraj Granth

Displaying Page 306 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੨੧

ਇਮਿ ਕਹਿ ਨ੍ਰਿਪ ਕੋ ਬਿਦਾ ਕਰੋ ਪ੍ਰਭੁ,
ਗਯੋ ਹਰੀਪੁਰ ਅਪਨੇ ਦੇਸ਼।
ਸਿਮਰਨ ਕਰਤਿ ਰਹੋ ਸ਼੍ਰੀ ਸਤਿਗੁਰ
ਸਾਵਂ ਮਲ ਕੋ ਪੂਜ ਵਿਸ਼ੇਸ਼।
ਸਚਿਵਨ ਸਹਤ ਪ੍ਰਜਾ ਸਭਿ ਮਾਨਹਿਣ
ਅੁਜ਼ਤਮ ਦੇਤਿ ਅਕੋਰ੧ ਹਮੇਸ਼।
ਗੋਇੰਦਵਾਲ ਵਸਹਿ ਕਬਿ ਆਇ੨ ਸੁ,
ਕਬਹੂੰ ਜਾਇ ਸਮੀਪ ਨਰੇਸ਼ ॥੧੮॥
ਇਕ ਸੇਵਕ ਨਿਤ ਲਗਰ ਕੇ ਹਿਤ
ਸਮਧਾ੩ ਬਨ ਤੇ ਭਾਰ ਸੁ ਲਾਇ।
ਪ੍ਰੀਤਿ ਰਿਦੈ ਸਤਿਗੁਰ ਪਦ ਪੰਕਜ
ਅਪਰ ਨ ਪ੍ਰੇਮ ਕਰੇ ਕਿਸਿ ਥਾਇਣ।
ਕ੍ਰਿਆ ਕਰਮ, ਬਿਵਹਾਰ ਅਚਾਰਨਿ,
ਜੁਕਤਿ ਨ ਕੋਅੂ ਜਾਨਿ ਸਕਾਇ।
ਪਠਨਿ ਸੁਨਿਨ, ਬੋਲਨਿ ਗਤਿ ਮਿਲਿਬੋ,
ਦੇਨ, ਲੇਨ, ਕੁਛ ਨਹੀਣ ਲਖਾਇ੪ ॥੧੯॥
ਜਾਪ ਮੰਤ੍ਰ ਕੁਛ ਜਪ ਨਹਿਣ ਜਾਨਹਿਣ
ਸੇਵਾ ਕਰਨਿ ਬਿਖੈ ਹਿਤ ਠਾਨਿ।
ਸਜ਼ਚਨਿ ਸਜ਼ਚ ਬਕੇ੫ ਇਕ ਮੁਖ ਤੇ,
ਦੂਜੀ ਬਾਤ ਧਰਹਿ ਨਹਿਣ ਕਾਨ।
ਅੂਠਤਿ ਬੈਠਤਿ ਆਵਤਿ ਜਾਣ ਤੇ
ਬਨ ਮਹਿਣ ਪੁਰ ਮਹਿਣ ਸਭਿ ਹੀ ਥਾਨ।
ਸਜ਼ਚਨਿ ਸਚ ਬਚਨ ਇਮਿ ਅੁਚਰਹਿ,
ਮਨ ਰਾਖਹਿ ਸਤਿਗੁਰ ਕੋ ਧਾਨ ॥੨੦॥
ਸਿਖ ਸੰਗਤਿ ਸਗਰੇ ਹੀ ਸੁਨਿ ਕਰਿ
ਸਜ਼ਚਨਿ ਸਜ਼ਚ ਨਾਮ ਕਹਿਣ ਤਾਂਹਿ।
ਦਯਾ ਕਰਹਿਣ ਤਿਸ ਪਰ ਹਿਤ ਧਾਰਹਿਣ,
ਹਸਹਿਣ ਬਹੁਤ ਸਭਿ ਅੁਰ ਹਰਖਾਹਿਣ।

੧ਭੇਟਾ।
੨ਅੁਹ (ਸਾਵਂ ਮਲ)।
੩ਲਕੜਾਂ ਦਾ ਭਾਰ।
੪ਭਾਵ, ਸਿਜ਼ਧਾ ਤੇ ਸੂਧਾ ਅਤਿ ਦਾ ਸੀ।
੫ਬੋਲਦਾ ਸੀ।

Displaying Page 306 of 626 from Volume 1