Sri Gur Pratap Suraj Granth

Displaying Page 307 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੩੨੦

੩੯. ।ਕਰੀਮ ਬਖਸ਼ ਬਜ਼ਧ॥
੩੮ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੪੦
ਦੋਹਰਾ: ਲਘੁ ਸੁਤ ਤਬਹਿ ਨਬਾਬ ਕੋ,
ਕਰਿ ਸ਼ਿਤਾਬ ਅੁਮਡੰਤਿ।
ਜੋਣ ਜੋਣ ਆਗੇ ਹੋਤਿ ਹੈ,
ਤੋਣ ਤੋਣ ਜੰਗ ਮਚੰਤਿ ॥੧॥
ਪਾਧੜੀ ਛੰਦ: ਕਰਿ ਹਲਾਹੂਲ ਬਹੁ ਗ਼ੋਰ ਸ਼ੋਰ।
ਬਡ ਪਰੋ ਰੌਰ ਚਹੁੰ ਓਰ ਘੋਰ।
ਭਰਮੰਤਿ ਗ੍ਰਿਜ਼ਧ ਮੁਖ ਮਾਸ ਧਾਰਿ।
ਗਨ ਭਏ ਕਾਕ ਕੂਕਤਿ ਪੁਕਾਰਿ ॥੨॥
ਖਜ਼ਪਰ ਭਰੰਤਿ ਬਹੁ ਸ਼੍ਰੋਂ ਸੰਗ।
ਕਰਿ ਪਾਨ ਜੋਗਨੀ ਨਾਚਿ ਅੰਗਿ੧।
ਸਿਰ ਖਿੰਡ ਝੰਡ ਝੁੰਡਨ ਪ੍ਰਚੰਡ੨।
ਹੜ ਹੜ ਹਸੰਤਿ ਬਡ ਭੀਮ ਤੁੰਡ੩ ॥੩॥
ਆਮਿਖ ਭਖੰਤਿ ਗਹਿ ਰੁੰਡ ਮੁੰਡ੪।
ਗਨ ਦੰਤ ਸੰਗ ਕਰਿ ਖੰਡ ਖੰਡ।
ਲੇ ਹਯਨਿ ਪੂਛ ਸਿਰ ਪਰ ਧਰੰਤਿ।
ਨਰ ਮੁੰਡ ਮਾਲ੫ ਲਾਂਬੀ ਕਰੰਤਿ ॥੪॥
ਭਟਹੂੰਨਿ ਹਾਥ ਕੈ ਪਾਇ ਕਾਟ੬।
ਧਰਿ ਕੈ ਸਿਕੰਧ ਪਿਖਿ ਆਨਿ ਡਾਟ੭।
ਹਯ ਚਰਨ ਆਗਲੇ ਕਿਨ੮ ਅੁਖਾਰ।
ਬਿਚਰੰਤਿ ਬ੍ਰਿੰਦ ਹਾਥਨਿ ਅੁਭਾਰ ॥੫॥
ਕਿਨਹੂੰ ਸੁ ਆਣਤ੍ਰੈ ਗ੍ਰੀਵ ਡਾਰਿ।
ਗਨ ਭੂਤ ਪ੍ਰੇਤ ਪਾਵਤਿ ਧਮਾਰ੯।
ਬਹੁ ਖਾਹਿ ਮਾਸ, ਕਰਿ ਸ਼੍ਰੋਂ ਪਾਨ।


੧(ਅੰਗ =) ਸਰੀਰ ਲ਼ ਨਚਾਅੁਣਦੀਆਣ ਹਨ।
੨(ਜਿਨ੍ਹਾਂ) ਸਾਰੀਆਣ (ਜੋਗਣੀਆਣ ਦੇ) ਸਿਰ ਅੁਤੇ (ਪ੍ਰਚੰਡ ਝੰਡ =) ਭਾਨਕ ਵਾਲ ਖਿੰਡੇ ਹੋਏ ਹਨ।
੩ਮੂੰਹ।
੪ਧੜ ਤੇ ਸਿਰ।
੫ਮਨੁਖਾਂ ਦੇ ਸਿਰਾਣ ਦੀ ਮਾਲਾ।
੬ਸੂਰਮਿਆਣ ਦੇ ਹਜ਼ਥ ਯਾ ਪੈਰ ਕਜ਼ਟ ਕੇ।
੭ਹੋਰਨਾਂ ਲ਼ ਤਾੜਦੀਆਣ ਹਨ।
੮ਕਿਨ੍ਹਾਂ ਨੇ।
੯ਲੁਡੀ, ਨਾਚ।

Displaying Page 307 of 459 from Volume 6