Sri Gur Pratap Suraj Granth

Displaying Page 309 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੨੪

ਕੌਂ ਲਰੋ ਕਿਨ ਬਿਘਨ ਪਸਾਰੋ,
ਅਰੁ ਲਕਰੀ ਥੋਰੀ ਬਨ ਲੀਨ?
ਬਾਹਰ ਬਿਲਮ ਲਗੀ ਤੁਝ ਦੀਰਘ
ਨਿਜ ਬ੍ਰਿਤਾਂਤ ਕਹੁ, ਲੇ ਸਭਿ ਚੀਨ ॥੨੭॥
ਆਗੈ ਸਤਿਗੁਰ ਹਾਥ ਜੋਰਿ ਕਰਿ
ਅੁਚਰੋ ਬਨ ਮਹਿਣ ਏਕ ਬਲਾਇ।
ਬਾਰ ਖਿੰਡੇ ਸਿਰ, ਨਗਨ ਅੰਗ ਤੇ
ਮੋਹਿ ਬਿਲੋਕਤਿ ਤੂਰਨਿ ਆਇ।
ਗਰ ਲਪਟੀ ਨਖ ਦੰਤ ਹਤੇ ਬਹੁ,
ਨੀਠਿ ਨੀਠਿ ਮੈਣ ਆਪ ਛੁਟਾਇ।
ਤਿਸ ਦਿਸ਼ ਮੇਰੋ ਬਨਹਿ ਨ ਜਾਨੋ,
ਪਕਰਹਿ ਧਾਇ, ਪ੍ਰਾਨ ਬਿਨਸਾਇ ॥੨੮॥
ਸਮਧਾ ਲੇਨਿ ਦਈ ਨਹਿਣ ਤਿਸ ਨੇ
ਦੇਖਤਿ ਤ੍ਰਾਸ ਰਿਦੈ ਅੁਪਜਾਇ।
ਪਰਾਰਬਧ ਤੇ ਛੂਟਨ ਹੋਯਹੁ
ਨਾਂਹਿ ਤ ਮਾਰਿ ਦੇਤਿ ਤਿਸੁ ਥਾਇ।
ਰਹੋ ਪੁਕਾਰ ਨ ਮਾਨਵ ਨੇਰੇ
ਆਨਿ ਛੁਟਾਵਹਿ ਜੋ ਬਲਿ ਲਾਇ।
ਅਪਰ ਦਿਸ਼ਾ ਈਣਧਨ ਹਿਤ ਲੈਬੇ
ਮੈਣ ਗਮਨਹੁਣਗੋ, ਭਾਇ ਸਿ ਭਾਇ੧ ॥੨੯॥
ਸੁਨਿ ਕਰਿ ਸ਼੍ਰੀ ਗੁਰ ਅਮਰ ਦਾਸ ਕਹਿ
ਮਤ ਭੈ ਕਰਹੁ ਸੁ ਨਹੀਣ ਬਲਾਇ।
ਭੂਪ ਹਰੀਪੁਰ ਤਿਸ ਕੀ ਦਾਰਾ
ਭਈ ਬਾਵਰੀ ਸੁਧਿ ਨਹਿਣ ਕਾਇ।
ਜਾਹੁ ਭੋਰ ਲਿਹੁ ਕੌਣਸ੨ ਹਮਾਰੀ
ਜਬਿ ਆਵਹਿ ਤੇਰੀ ਦਿਸ਼ ਧਾਇ।
ਹਤਹੁ ਸੀਸ ਮਹਿਣ ਹੋਇ ਸੁ ਰਾਜੀ
ਅਪਨੇ ਸੰਗ ਤਾਂਹਿ ਲੈ ਆਇ ॥੩੦॥
ਸੁਨਿ ਸਭਿ ਸੰਗਤਿ ਬਿਸਮਯ ਹੈ ਕਰਿ
ਸਜ਼ਚਨਿ ਸਜ਼ਚ ਸਾਥ ਬਚ ਗਾਇ।


੧ਸੁਜ਼ਤੇ ਸੁਭਾ (ਅ) ਅਜ ਜੁ ਮੇਰੇ ਨਾਲ ਇਸ ਤਰ੍ਹਾਂ ਵਰਤੀ ਹੈ, (ੲ) (ਅਜ ਮੇਰੇ ਨਾਲ) ਜੋ ਹੋਈ ਸੋ ਹੋਈ।
੨ਖੜਾਅੁਣ।

Displaying Page 309 of 626 from Volume 1