Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੪੪
੫. ।ਕੌੜੇ ਤੇ ਮਰ੍ਹਾਜਕੇ ਰਾਹਕ॥
੪ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੬
ਦੋਹਰਾ: ਜੰਗਲ ਦੇਸ਼ ਪ੍ਰਵੇਸ਼ ਭੇ,
ਸ਼੍ਰੀ ਸਤਿਗੁਰ ਹਰਿਰਾਇ।
ਰਾਹਕ ਕੌੜੇ ਜਹਿ ਬਸਹਿ,
ਮਿਲਿ ਭ੍ਰਾਤਾ ਸਮੁਦਾਇ ॥੧॥
ਚੌਪਈ: ਤਹਾਂ ਜਾਇ ਕਰਿ ਕੀਨਸਿ ਡੇਰੇ।
ਲਸ਼ਕਰ ਸੰਗ ਤੁਰੰਗ ਬਡੇਰੇ।
ਦੋਇ ਹਗ਼ਾਰ ਦੋਇ ਸੈ ਰਹੈਣ।
ਬਲੀ ਸ਼ਸਤ੍ਰ ਧਾਰੀ ਭਟ ਅਹੈਣ ॥੨॥
ਗੁਰ ਆਗਵਨ ਦੇਸ਼ ਨਰ ਤਾਹੂ।
ਸੇਵਾ ਹੇਤ ਆਇਗੇ ਪਾਹੂ।
ਪੂਰਬ ਸ਼੍ਰੀ ਹਰਿਗੋਬਿੰਦ ਆਏ।
ਲਲਾਬੇਗ ਕੰਬਰ ਜਬਿ ਘਾਏ ॥੩॥
ਤਬਿ ਮੇਲਾ ਇਕ ਲਗੋ ਬਡੇਰਾ।
ਸ਼੍ਰੀ ਗੁਰੁ੧ ਗਮਨੇ ਹੁਤੇ ਅਖੇਰਾ।
ਸੁਨਤਿ ਕੁਲਾਹਲ ਤਿਤ ਦਿਸ਼ਿ ਆਏ।
ਹਿਤ ਦਰਸ਼ਨ ਕੇ ਨਰ ਅੁਮਡਾਏ ॥੪॥
ਹਾਥ ਜੋਰਿ ਬੰਦਨ ਬਹੁ ਕਰੈਣ।
ਸ਼ਸਤ੍ਰ ਸਹਤ ਪਿਖਿ ਆਨਦ ਧਰੈਣ।
ਤਬਿ ਇਹ ਕੌੜੇ ਰਾਹਕ ਬ੍ਰਿੰਦ।
ਕਰਹਿ ਮਾਲਕੀ ਵਧਹਿ ਬਿਲਦ ॥੫॥
ਕੁਲ ਕੇ ਭ੍ਰਾਤ ਮਿਲਹਿ ਸਮੁਦਾਇ।
ਸਭਿ ਪਰਿ ਅਪਨੋ ਹੁਕਮ ਚਲਾਇ।
ਮੇਲੇ ਬਿਖੈ ਓਜ ਦਿਖਰਾਵਤਿ।
ਨਿਜ ਮਰਗ਼ੀ ਅਨੁਸਾਰਿ ਚਲਾਵਤਿ ॥੬॥
ਸੇ ਭੀ ਲਖਿ ਕਰਿ ਗੁਰ ਢਿਗ ਆਏ।
ਹਾਥ ਜੋਰਿ ਸਭਿ ਸੀਸ ਨਿਵਾਏ।
ਹਿਤ ਦਰਸ਼ਨ ਕੇ ਖਰੇ ਅਗਾਰੀ।
ਹੁਤੇ ਬ੍ਰਿੰਦ ਅਰੁ ਆਯੁਧਧਾਰੀ ॥੭॥
ਤਿਨ ਕੀ ਦਸ਼ਾ ਬਿਲੋਕ ਗੁਸਾਈਣ।
੧ਸ਼੍ਰੀ ਗੁਰੂ ਹਰਿਗੋਵਿੰਦ ਜੀ।