Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੪੩
੫. ।ਰਵਾਲਸਰ ਰਾਜਿਆਣ ਨਾਲ ਮੇਲ। ਚੰਬਾਲ ਕੁਮਾਰੀ॥
੪ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੬
ਦੋਹਰਾ: ਸੈਲਪਤੀ ਮਿਲਿ ਕਰਿ ਸਕਲ,
ਚਮੂ ਸੰਗ ਸਮੁਦਾਇ।
ਸ਼੍ਰੀ ਕਲੀਧਰ ਕੇ ਨਿਕਟ,
ਆਏ ਅੁਰ ਹਰਿਖਾਇ ॥੧॥
ਚੌਪਈ: ਨਿਜ ਨਿਜ ਭੇਟ ਅਗਾਰੀ ਧਰੇ।
ਪਦ ਅਰਬਿੰਦ ਬੰਦਨਾ ਕਰੇ।
ਕੰਚਨ ਗ਼ੀਨ ਤੁਰੰਗ ਸ਼ਿੰਗਾਰੇ।
ਖਰੇ ਕਰੇ ਸਤਿਗੁਰੂ ਅਗਾਰੇ ॥੨॥
ਧਨੁਖ ਤੁਪਕ ਅਰੁ ਸਿਪਰ ਕ੍ਰਿਪਾਨ।
ਦੇਸ਼ ਬਿਦੇਸ਼ਨਿ ਮੋਲ ਮਹਾਂਨ।
ਖੜਗ ਸਿਪਰ ਸਭਿ ਅੰਗ ਲਗਾਏ।
ਬੈਠੇ ਨਿਕਟ ਪ੍ਰਭੂ ਸਮੁਦਾਏ ॥੩॥
ਹੇਰਿ ਹੇਰਿ ਸੁੰਦਰ ਗੁਰ ਸੂਰਤਿ।
ਮਾਨਹੁ ਦਿਪਹਿ ਕਾਮ ਕੀ ਮੂਰਤਿ।
ਕੈ ਸਮੇਟ ਸੁੰਦਰਤਾ ਸਾਰੀ।
ਧਰੋ ਸਰੀਰ ਆਨਿ ਦੁਤਿ ਭਾਰੀ੧ ॥੪॥
ਆਦਿ ਸੂਰਤਾ ਗੁਨ ਸਮੁਦਾਏ।
ਇਕ ਥਲ ਮੈਣ ਬਿਧਿ ਰਚੇ ਟਿਕਾਏ।
ਮਨਹੁ ਰੂਪ੨ ਨਿਜ ਧਰੋ ਸਰੂਪਾ।
ਇਸ ਪ੍ਰਕਾਰ ਪ੍ਰਭੁ ਦਿਪਹਿ ਅਨੂਪਾ ॥੫॥
ਤਿਸ ਛਿਨ ਜਿਨ ਜਿਨ ਦੇਖਨਿ ਕੀਨੇ।
ਇਕ ਸਮ ਸਭਿ ਕੇ ਮਨ ਹਰਿ ਲੀਨੇ।
ਚਿਰੰਕਾਲ ਕੇ ਚਾਹਤਿ ਚਿਤ ਮੈਣ।
ਦਰਸ਼ਨ ਕਰੋ ਭਏ ਸਭਿ ਹਿਤ ਮੈਣ ॥੬॥
ਕੁਸ਼ਲ ਪ੍ਰਸ਼ਨ ਪ੍ਰਭੁ ਸਭਿ ਕੋ ਬੂਝੇ।
ਅੁਜ਼ਤਰ ਦਯੋ ਅਨਦ ਅਰੂਝੇ੩।
ਅਪਰ ਬਾਰਤਾ ਬਹੁਤ ਚਲਾਈ।
੧ਭਾਵ ਸਾਰੀ ਸੁੰਦਰਤਾ ਨੇ ਮਾਨੋ ਕਜ਼ਠੇ ਹੋਕੇ ਰੂਪ ਧਾਰਿਆ ਹੈ।
੨ਮਾਨੋਣ ਰੂਪ ਭਾਵ ਸੁੰਦਰਤਾ ਨੇ।
੩ਅਨਦ ਵਿਚ ਰਜ਼ਤਿਆਣ ਨੇ।