Sri Gur Pratap Suraj Granth

Displaying Page 31 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੪੪

੪. ।ਸ੍ਰੀ ਅੰਮ੍ਰਿਤਸਰ ਸੁਜ਼ਖਸਾਂਦ ਦੀ ਖਬਰ ਭੇਜੀ॥
੩ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੫
ਦੋਹਰਾ: ੧ਸ਼੍ਰੀ ਗੁਰੁ ਹਰਿ ਗੋਬਿੰਦ ਜੀ, ਜਸ ਬਿਸਾਲ ਕੋ ਪਾਇ।
ਲਿਯੋ ਬੈਰ ਪਿਤ ਕੋ ਭਲੇ, ਗਹੋ ਦੁਸ਼ਟ ਦੁਖਦਾਇ ॥੧॥
ਚੌਪਈ: ਬਡ ਅਪਰਾਧ ਕਰੋ ਜਿਨ ਜੈਸੇ।
ਦਈ ਸਗ਼ਾਇ ਦੀਰਘਾ ਤੈਸੇ।
ਇਮ ਹੋਏ ਬਿਨ ਜੇ ਮਰਿ ਜਾਤੋ।
ਕਰਤਿ ਕਲਕਤਿ ਜਸ ਅਵਦਾਤੋ੨- ॥੨॥
-ਲਿਯੋ ਨ ਗਯੋ ਬੈਰ ਪਿਤਾ ਕੇਰਾ।
ਕੋਣ ਸੁਤ ਜਨਮੋ ਮੰਦ ਬਡੇਰਾ*।
ਗੁਰੂ ਅਵਜ਼ਗਕ ਥਿਰਤਾ ਪਾਵੈ।
ਮਹਾਂ ਪਾਤਕੀ ਪਾਪ ਕਮਾਵੈ- ॥੩॥
ਸਤਿਗੁਰ ਸੁਤ ਅਰੁ ਸੰਗਤਿ ਕੇਰਾ।
ਕਹਿ੩ ਅਪਵਾਦ ਅਜਾਨ ਬਡੇਰਾ।
ਸ਼੍ਰੀ ਹਰਿਗੋਵਿੰਦ ਅਬਿ ਸਭਿ ਕੇਰੀ।
ਰਾਖਿ ਲਈ ਪਤ ਲਾਜ ਘਨੇਰੀ ॥੪॥
ਅੁਪਜਨਿ ਤਿਨ ਕੋ ਧੰਨ ਮਹਾਨਾ।
ਕਰੋ ਕਾਜ ਛਜ਼ਤ੍ਰੀਨਿ ਸੁਜਾਨਾ੪।
ਦਾਵੇ ਦਾਰ੫ ਰਿਦਾ ਅਸ ਜਿਨ ਕੋ।
ਆਯੁਧ ਧਰਨਿ ਧੰਨ ਹੈ ਤਿਨ ਕੋ ॥੫॥
ਪੂਰਬ ਸੰਤ ਰੂਪ ਗੁਰ ਅਹੇ।
ਤਿਨ ਕੋ ਛਿਮਾ ਕਰਨਿ ਹੀ ਚਹੇ।
ਇਹ ਬਡ ਬੀਰ ਸੁ ਬਾਹੁ ਬਿਸਾਲਾ।
ਬਸਹਿ ਬੀਰ ਰਸ ਜਹਾਂ ਸੁਖਾਲਾ ॥੬॥
ਮਨਹੁ ਸੂਰਤਾ ਰੂਪ ਸੁਹਾਵੈ।
ਦਰਸ਼ਨ ਤੇ ਅੁਤਸਾਹੁ ਬਧਾਵੈ।

੧ਦਿਜ਼ਲੀ ਦੇ ਲੋਕ ਆਪੋ ਵਿਚ ਵੀ ਕਹਿਦੇ ਹਨ, ਦੇਖੋ ਅੰਕ ੮।
੨(ਗੁਰੂ ਜੀ ਦੇ) ਅੁਜ਼ਜਲ ਜਜ਼ਸ ਲ਼ ਕਲਕਤ ਕਰਦਾ, ਅੁਸ ਕਲਕ ਦਾ ਰੂਪ ਅਜ਼ਗੇ ਦਜ਼ਸਦੇ ਹਨ:-
*ਗੁਰੂ ਜੀ ਦੀ ਸ਼ਾਨ ਵਿਚ ਇਹ ਵਾਕ ਕਵਿ ਜੀ ਨਹੀਣ ਵਰਤ ਰਹੇ, ਪਰ ਚੌਥੇ ਅੰਕ ਦੀ ਦੂਜੀ ਸਤਰ ਵਿਚ
ਦਜ਼ਸਦੇ ਹਨ, ਕਹਿ ਅਪਵਾਦ ਅਜਾਨ ਬਡੇਰਾ ਕਿ ਬੜੇ ਅਜਾਨ ਪੁਰਖ ਇਸ ਤਰ੍ਹਾਂ ਦੇ ਬੇਅਦਬੀ ਭਰੇ ਵਾਕਾਣ
ਵਿਚ ਸਤਗਿੁਰੂ ਜੀ ਦੀ ਨਿਦਾ ਕਰਦੇ।
੩ਕਹਿਦੇ।
੪ਸੁਜਾਨ ਛਜ਼ਤ੍ਰੀਆਣ ਵਾਲਾ।
੫ਭਾਵ ਦਾਈਏ ਵਾਲੇ।

Displaying Page 31 of 494 from Volume 5