Sri Gur Pratap Suraj Granth

Displaying Page 310 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੩੨੩

੩੯. ।ਅੰਮ੍ਰਿਤ ਸਰੋਵਰ ਦੀ ਕਾਰ ਦਾ ਅਰੰਭ॥
੩੮ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੪੦
ਦੋਹਰਾ: ਸ਼੍ਰੀ ਅਰਜਨ ਸਰਬਜ਼ਗ ਗੁਰ,
ਨੇਤ੍ਰ ਮੂੰਦਿ ਕਿਯ ਧਾਨੁ।
ਤਿਸ ਛਿਨ ਸ਼੍ਰੀ ਗੁਰ ਅਮਰ ਜੀ,
ਦਈ ਦਿਖਾਈ ਆਨ ॥੧॥
ਚੌਪਈ: ਧਾਨ ਥਿਰੇ ਅੁਰ ਮਹਿ ਗੁਰ ਆਏ।
ਸਕਲ ਬਾਤ ਕੋ ਭੇਵ ਜਨਾਏ।
ਇਹ ਨਰ ਸਾਚੀ ਭਾਖਤਿ ਬਾਤ।
ਜਬਿ ਸੁ ਨ੍ਹਾਤ ਤਹਿ, ਤਬਿ ਸੰਕ੍ਰਾਣਤ੧ ॥੨॥
ਹਮ ਨੇ ਪਿਤਾ ਤੁਮਾਰੋ ਪ੍ਰੇਰਾ੨।
-ਜਾਇ ਤੜਾਗ ਲਗਾਇ ਬਡੇਰਾ-।
ਤਬਿ ਇਕ ਤਾਲ ਤਹਾਂ ਖੁਨਵਾਯੋ।
ਜਹਿ ਇਹ ਕੁਸ਼ਟੀ ਨੀਰ ਨਹਾਯੋ ॥੩॥
ਤੁਮ ਕੋ ਅੁਚਿਤ ਅਹੈ ਇਸ ਕਾਲ।
ਕਰਹੁ ਲਗਾਵਨ* ਤਾਲੁ ਬਿਸਾਲ।
ਬਹੁਤ ਕਾਲ ਭਾ ਲਘ ਖੁਨਵਾਯੋ੩।
ਚਹੁ ਦਿਸ਼ ਤੇ ਜਲ ਢਰਿ ਤਹਿ ਆਯੋ ॥੪॥
ਮ੍ਰਿਤਕਾ ਪਰੀ ਗਯੋ ਭਰਿ ਸੋਇ।
ਚਿੰਨ੍ਹ ਪਛਾਨ ਮਾਤ੍ਰ ਤਹਿ ਹੋਇ।
ਹੇਤ ਮਹਾਤਮ ਕੇ ਬਿਦਤਾਵਨ।
ਨਹਿ ਕੀਨਸ ਸਭਿ ਬਿਖੈ ਜਨਾਵਨ ॥੫॥
ਅਬਿ ਮਹਿਮਾ ਕੇ ਸਹਤ ਬਿਸਾਲਾ।
ਬਿਦਤਾਵਹੁ ਸਿਰਜਹੁ ਸ਼ੁਭ ਤਾਲਾ।
ਸ਼੍ਰੀ ਅੰਮ੍ਰਿਤਸਰ ਧਰੀਅਹਿ ਨਾਮੂ।
ਚਹੁ ਦਿਸ਼ ਮਹਿ ਸੁਪਾਨ੪ ਅਭਿਰਾਮੂ ॥੬॥
ਰਾਮਦਾਸੁ ਪੁਰਿ ਰਾਮਦਾਸੁ ਸਰੁ।
ਇਹੁ ਭੀ ਨਾਮ ਕਹਹਿ ਨਾਰੀ ਨਰ।


੧(ਵਿਸਾਖੀ ਦੀ) ਸੰਗਰਾਣਦ ਸੀ।
੨ਤੁਸਾਡੇ ਪਿਤਾ ਜੀ ਲ਼ ਅਸਾਂ ਨੇ (ਕਦੇ) ਆਖਿਆ ਸੀ।
*ਪਾ:-ਖੁਨਾਵਨ।
੩ਥੋੜਾ ਖੋਦਿਆ ਸੀ।
੪ਪੌੜੀਆਣ।

Displaying Page 310 of 453 from Volume 2