Sri Gur Pratap Suraj Granth

Displaying Page 310 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੩੨੩

੪੫. ।ਗੜੇ ਬੰਦ ਕੀਤੇ। ਮਸਤ ਹਾਥੀ ਤੇ ਚੜੇ॥
੪੪ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੪੬
ਦੋਹਰਾ: ਇਕ ਦਿਨ ਬੈਠੇ ਸਭਾ ਮਹਿ, ਨਦਨ ਸ਼੍ਰੀ ਹਰਿਰਾਇ।
ਬਡੀ ਗਰਜ ਕੈ ਘਨ ਘਟਾ, ਆਇ ਗੈਨ ਅੁਮਡਾਇ ॥੧॥
ਚੌਪਈ: ਬਹੋ ਬੇਗ ਬਹੁ ਬਾਯੂ ਸੰਗ।
ਕੜਕਹਿ ਤੜਿਤਾ ਦਮਕ ਅੁਤੰਗ।
ਬਰਖਾ ਕਰਕਾ ਕੀ ਬਡਿ ਆਈ੧।
ਪਰਨਿ ਲਗੇ ਛਿਤ ਸ਼ਬਦ ਅੁਠਾਈ ॥੨॥
ਅਧਿਕ ਤੋਲ ਮਹਿ ਗਿਰੈਣ ਬਡੇਰੇ।
ਛਾਦੀ੨ ਛਿਤ, ਭਈ ਸੇਤ ਘਨੇਰੇ।
ਘਟਾ ਏਕ ਸਮ ਚਹੁਦਿਸ਼ਿ ਮਾਂਹੀ।
ਪਰਹਿ ਜਹਾਂ ਕਹਿ ਮਿਟਹਿ ਸੁ ਨਾਂਹੀ ॥੩॥
ਪਿਖਿ ਨੌਰੰਗ ਨੇ ਬਾਕ ਬਖਾਨਾ।
ਸੁਨਹੁ ਗੁਰੂ ਸਤ! ਸਗਰੇ ਥਾਨਾ।
ਓਰੇ ਪਰੇ ਦੀਨ ਦੁਖ ਪਾਵੈਣ।
ਵਹਿਰ ਖੇਤ ਸਭਿ ਕੋ ਬਿਨਸਾਵੈਣ ॥੪॥
ਅੁਪਬਨ ਮਹਿ ਫਲ ਫੂਲ ਬਿਨਾਸਹਿ।
ਸਭਿ ਤਰੁਵਰ ਕੀ ਸ਼ੋਭਾ ਗ੍ਰਾਸਹਿ।
ਵਹਿਰ ਪਸੂ ਗੋ ਆਦਿ ਘਨੇਰੇ।
ਤਿਨ ਪਰ ਲਗੇ ਪ੍ਰਹਾਰ੩ ਬਡੇਰੇ ॥੫॥
ਹਿੰਦੂ ਧਰਮ ਤੁਮਾਰੇ ਸੋਇ।
ਬਚਨ ਕਰਹੁ ਰਜ਼ਛਾ ਤਿਨ ਹੋਇ।
ਨਾਂਹਿ ਤ ਮਰਿ ਜਾਵਹਿਗੇ ਘਨੇ।
ਅਸ ਓਰੇ ਨਹਿ ਦੇਖੇ ਸੁਨੈ ॥੬॥
ਵਹਿਰ ਪਸੂ ਕਾ ਖੇਤ ਬਿਸਾਲੇ।
ਸਭਿ ਕੀ ਹਾਨਿ ਹੋਇ ਇਨ ਨਾਲੇ।
ਕਰਹੁ ਬਾਕ ਸਭਿ ਕੇਰ ਭਲੇਰਾ।
ਸੁਨਿ ਸ਼੍ਰੀ ਰਾਮਰਾਇ ਤਿਸ ਬੇਰਾ ॥੭॥
ਕਹੋ ਜਿ ਇਮ ਹੈ ਤੁਮਰੇ ਮਨ ਮੈਣ।


੧ਗੜਿਆਣ ਦੀ ਬਰਖਾ ਬਹੁਤੀ ਆ ਗਈ।
੨ਢਕੀ ਗਈ।
੩ਸਜ਼ਟਾਂ।

Displaying Page 310 of 412 from Volume 9