Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੩੦
ਸੰਗਤਿ ਖਟ ਰਸ ਖਾਇ ਅਹਾਰਾ।
ਮਧੁਰ ਤੁਰਸ਼੧ ਜੇ ਅਨਿਕ ਪ੍ਰਕਾਰਾ ॥੧੪॥
ਤਬਿ ਤੇ ਲਗਰ ਬਰਤਤਿ ਰਹੈ।
ਆਨਿ ਅਚਹਿ ਭੋਜਨ ਜੋ ਚਹੈ।
ਨਹਿਣ ਕਿਸਹੂੰ ਹਟਕਾਰਨ ਹੋਇ।
ਦੇਸ਼ ਬਿਦੇਸ਼ੀ ਲਹਿਣ ਸਭਿ ਕੋਇ ॥੧੫॥
ਜਹਿਣ ਕਹਿਣ ਸੁਜਸੁ ਬਿਸਾਲ ਪ੍ਰਕਾਸ਼ਾ।
ਸਿਜ਼ਖਨ ਮਨ ਮਹਿਣ ਹੋਤਿ ਹੁਲਾਸਾ।
ਸ਼੍ਰੀ ਅੰਗਦ ਕੋ ਸੁਤ ਸੁਨਿ ਕਰਿ ਕੈ।
ਜਰਹਿਣ ਨਹੀਣ, ਜਾਵਤਿ ਜਰ ਬਰਿ ਕੈ੨ ॥੧੬॥
-ਹਮਰੇ ਘਰ ਕੀ ਇਹੁ ਬਡਿਆਈ।
ਹਮ ਕਅੁ ਕਿਅੁਣ ਨ ਹੋਹਿ ਸੁਖਦਾਈ-।
ਸ਼੍ਰੀ ਅੰਗਦ ਬੈਕੁੰਠ ਪਧਾਰੇ।
ਕਰੀ ਤੇਰ੍ਹਵੀਣ ਜਬਹਿ ਪਿਛਾਰੇ੩ ॥੧੭॥
ਬੁਜ਼ਢੇ ਅੁਰ ਬਿਚਾਰ ਕਰਿ ਨੀਕਾ।
ਦੀਨਸਿ ਅਮਰ ਗੁਰੂ ਕਹੁ ਟੀਕਾ।
ਦਾਤੂ ਨੇ ਨਿਜ ਬਲ ਕੋ ਧਾਰੇ।
ਲੇ ਸਭਿ ਤੇ ਬਾਣਧੀ ਦਸਤਾਰੇ ॥੧੮॥
ਬੈਠਹਿ ਨਿਤ ਗਾਦੀ ਪਰ ਸੋਇ।
ਪੂਜਾ ਕਰਨਿ ਆਇ ਨਹਿਣ ਕੋਇ।
ਅੁਪਦੇਸ਼ਤਿ ਸੰਗਤਿ ਕੋ ਰਹੋ।
ਤਅੂ ਨ ਗੁਰ ਇਸ ਕੋ ਕਿਨ ਕਹੋ ॥੧੯॥
ਆਇ ਨਹੀਣ ਕੋ ਮਾਥ ਨਿਵਾਵੈ।
ਮਿਲਹਿ ਨ, ਕੁਛ ਅਕੋਰ ਅਰਪਾਵੈ੪।
ਯਾਂ ਤੇ ਰਿਸ ਕਰਿ ਦੁਖਹਿ ਘਨੇਰਾ।
ਹੋਹਿ ਈਰਖਾ ਸਹਤ ਬਡੇਰਾ ॥੨੦॥
ਬਨਹਿ ਗੁਰੂ, ਪਰ ਬਨੋ ਨ ਜਾਈ।
ਨਹਿਣ ਸੰਗਤਿ ਕਿਸ ਦਿਸ਼ ਤੇ ਆਈ।
੧ਮਿਜ਼ਠਾ ਤੇ ਖਜ਼ਟਾ।
੨ਸੜ ਬਲ ਜਾਣਦੇ ਹਨ।
੩ਪਿਛੇ ਦਜ਼ਸ ਆਏ ਹਨ ਕਿ ਲੌਕਿਕ ਰੀਤ ਕੋਈ ਨਹੀਣ ਹੋਈ।
੪ਨਾਂ (ਕੋਈ) ਮਿਲਦਾ ਹੈ ਨਾਂ ਭੇਟਾ ਅਰਪਦਾ ਹੈ।