Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੩੧
ਹੁਤੇ ਮਿਜ਼ਤ੍ਰ ਖਜ਼ਤ੍ਰੀ ਇਸ ਕੇਰੇ।
ਨਿਕਟ ਬੈਠਿ ਕਰਿ ਤਰਕ ਘਨੇਰੇ੧ ॥੨੧॥
ਤੁਮ ਸਪੂਤ ਬੈਠੇ ਰਹਿ ਛੂਛੇ।
ਆਇ ਨਹੀਣ, ਕੋ ਬਾਤਿ ਨ ਪੂਛੇ।
ਕੋ ਸਿਖ ਆਇ ਨ ਦਰਸ ਨਿਹਾਰਹਿ।
ਭੇਟ ਨ ਅਰਪਹਿ, ਨਮੋ ਨ ਧਾਰਹਿ ॥੨੨॥
ਜੀਵਤਿ ਹੀ ਭੇ ਮ੍ਰਿਤਕ ਸਮਾਨਾ।
ਪਿਤ ਗਾਦੀ ਨਹਿਣ ਲਈ ਮਹਾਂਨਾ।
ਕਿਸੀ ਥਾਨ ਕੋ ਖਜ਼ਤ੍ਰੀ ਆਯੋ।
ਮਹਾਂ ਅਰੂਜ੨ ਤਾਂਹਿ ਨੇ ਪਾਯੋ ॥੨੩॥
ਦੇਸ਼ਨਿ ਕੇ ਨਰੇਸ਼ ਚਲਿ ਆਵਹਿਣ।
ਅਰਪਿ ਅੁਪਾਇਨ ਸੀਸ ਝੁਕਾਵਹਿਣ।
ਨਿਤਿ ਪ੍ਰਤਿ ਭੀਰ ਸੁ ਗੋਇੰਦਵਾਲ।
ਆਇ ਸੰਗਤਾਂ ਮਿਲਹਿਣ ਬਿਸਾਲ ॥੨੪॥
ਪੂਜਹਿਣ ਪਾਇਨ ਸੁਜਸੁ ਬਖਾਨਹਿਣ।
ਅਤਿ ਅੁਜ਼ਤਮ ਵਸਤੂ ਕਹੁ ਆਨਹਿਣ।
ਮਾਰੈਣ ਬਚਨ ਬਾਨ ਅੁਰ ਗਾਡੇ੩।
ਸੁਨਿ ਦਾਤੂ ਧੀਰਜ ਨਿਜ ਛਾਡੇ ॥੨੫॥
ਮਹਿਮਾ ਜਜ਼ਦਪਿ ਜਾਨਹਿ ਤਿਨ ਕੀ।
ਤਦਪਿ ਕੁਸੰਗ ਹਤੀ ਬ੍ਰਿਤਿ ਮਨ ਕੀ੪।
ਦੀਪਤਿ ਮਤਸਰ ਅਗਨਿ ਅਗਾਰੀ੫।
ਦੁਸ਼ਟ ਗਿਰਾ ਮੇਲੀ ਘ੍ਰਿਤ ਧਾਰੀ੬ ॥੨੬॥
ਬਾਕੁਲ ਭਯੋ ਸਹੋ ਨਹਿਣ ਜਾਈ।
ਅਤਿ ਰਿਸ ਤੇ ਚਿਤ ਅਸ ਅੁਪਜਾਈ।
-ਅਮਰ ਗੁਰੂ ਕੋ ਜਾਇ ਸੰਘਾਰੌਣ।
ਗੁਰਤਾ ਗਾਦੀ ਬਹੁਰ ਸੰਭਾਰੌਣ ॥੨੭॥
੧ਭਾਵ ਬੋਲੀਆਣ ਮਾਰਦੇ!
੨ਪ੍ਰਤਾਪ ।ਅਰਬੀ, ਅਰੂਜ॥।
੩ਬਚਨਾਂ ਦੇ ਤੀਰ ਮਾਰਦੇ ਹਨ ਜੋ ਦਿਲ ਵਿਚ ਖੁਭ ਜਾਣਦੇ ਹਨ।
੪ਤਾਂ ਭੀ ਕੁਸੰਗਤ ਨੇ ਮਨ ਦੀ ਬ੍ਰਿਤੀ ਨਾਸ਼ ਕਰ ਦਿਜ਼ਤੀ।
੫ਈਰਖਾ ਰੂਪੀ ਅਗਨ ਅਜ਼ਗੇ ਹੀ ਮਘਦੀ ਸੀ।
੬ਦੁਸ਼ਟਾਂ ਦੀ ਬਾਣੀ ਨੇ ਘਿਅੁ ਦੀ ਧਾਰ (ਅੁਸ ਅਜ਼ਗ ਨਾਲ) ਮੇਲੀ ਭਾਵ ਪਾਈ, (ਅ) ਦੁਸ਼ਟ ਮੇਲੀਆਣ ਦੇ ਬਾਣੀ
ਰੂਪ ਘਿਅੁ ਲ਼ ਧਾਰਨ ਕਰਕੇ।