Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੨੯
੪੨. ।ਮਾਛੀਵਾੜਾ॥
੪੧ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੪੩
ਦੋਹਰਾ: ਪਰਖਾ ਲਘੁ੧ ਸੋ ਅੁਲਘ ਕਰਿ, ਖਰੇ ਭਏ ਬਲਵੰਤ।
ਪੁਨ ਸਿੰਘਨ ਕੇ ਸੰਗ ਇਮ, ਬੋਲੇ ਸ਼੍ਰੀ ਭਗਵੰਤ ॥੧॥
ਸੈਯਾ ਛੰਦ: ਅਬਿ ਹਮ ਰੌਰਾ ਚਾਹਤਿ ਪਾਯੋ
ਗਹਿ ਸ਼ਸਤ੍ਰਨਿ ਹੋਵਹੁ ਸਾਵਧਾਨ।
ਸੁਧਿ ਕੋ ਦੇ ਕਰਿ ਸਗਰੇ ਲਸ਼ਕਰ
ਅੁਲਘਹਿ ਡੇਰੇ ਕਰਹਿ ਪਯਾਨ੨।
ਯੌਣ ਕਹਿ ਅੂਚੀ ਧੁਨਿ ਤੇ ਬੋਲੇ
ਦੇ ਹਾਥਨ ਤਾੜੀ ਭਗਵਾਨ।
ਹਿੰਦੁਨਿ ਪੀਰ ਚਲੋ ਅਬਿ ਨਿਕਸੋ
ਘੇਰਹੁ ਤੁਮ ਮਹਿ ਜੋ ਬਲਵਾਨ ॥੨॥
ਤੀਨ ਬਾਰ ਸ਼੍ਰੀ ਮੁਖ ਤੇ ਕਹਿ ਕਰਿ
ਦੂਰ ਦੂਰ ਲੌ ਬਾਕ ਸੁਨਾਇ।
ਦੌਰੇ ਏਕ ਬਾਰ ਸੁਨਿ ਰੌਰਾ
ਬਾਮ ਦਾਹਨੇ ਸਨਮੁਖ ਆਇ।
ਦਸ ਹਗ਼ਾਰ ਕੋ ਫਿਰਤਿ ਤਲਾਵਾ੩
ਸੁਨਿ ਅਵਾਗ਼ ਧਾਏ ਚਿਤਚਾਇ।
ਦੋਇ ਮਸਾਲੈਣ ਜਲਤਿ ਅਗਾਰੀ
ਆਵਤ ਪਿਖਿ ਗੋਬਿੰਦ ਸਿੰਘ ਰਾਇ ॥੩॥
ਧਨੁਖ ਬਿਖੇ ਸੰਧੇ ਦੈ ਖਪਰੇ
ਤਾਨ ਕਾਨ ਲੌ ਦਏ ਚਲਾਇ।
ਗਏ ਗਾਜ ਸਮ ਕਟੀ ਮਸਾਲਾ
ਪੁਨ ਭਟ ਬੇਧਿ ਦਿਏ ਅੁਥਲਾਇ।
ਪਰੋ ਰੌਰ ਚਹੁਦਿਸ਼ਿ ਤੇ ਅੁਮਡੇ
ਮਾਰਹੁ ਗਹਹੁ ਪੁਕਾਰਤਿ ਆਇ।
ਹਯ ਦੌਰੇ ਖੁਰ ਖੇਹ ਅੁਡੀ ਬਹੁ
ਅੰਧ ਧੁੰਧ ਹੈ ਗੋ ਇਕ ਭਾਇ ॥੪॥
ਮਚੋ ਕੁਲਾਹਲ ਭਿੜੇ ਭੇੜ ਭਟ
੧ਛੋਟੀ ਜਿਹੀ ਖਾਈ।
੨ਡੇਰਿਆਣ ਲ਼ ਲਘਕੇ ਚਜ਼ਲਂਾ ਕਰਾਣਗੇ।
੩ਪਹਿਰੇ ਦੀ ਫੌਜ।