Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੩੫
੩੫. ।ਸੰਗਤ ਦੀ ਢੂੰਡ, ਬਾਬਾ ਬੁਜ਼ਢਾ ਜੀ ਗੋਇੰਦਵਾਲ॥
੩੪ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੩੬
ਦੋਹਰਾ: ਸ੍ਰੀ ਗੁਰ ਅਮਰ ਬਿਚਾਰਿਕੈ,
-ਕਲਹਿ ਬੁਰੀ ਬਹੁ- ਮਾਨਿ।
ਨਿਸ ਆਧੀ ਮਹਿਣ ਨਿਕਸਿ ਕਰਿ,
ਵਹਿਰ ਕੀਨਿ ਪ੍ਰਸਥਾਨ ॥੧॥
ਚੌਪਈ: ਚਲੇ ਇਕਾਕੀ ਕਛੂ ਨ ਲੀਨਾ।
ਬਿਨ ਪਦਤ੍ਰਾਨ੧ ਪਯਾਨੋ ਕੀਨਾ।
ਬਾਸਰ ਕੀ* ਨਗਰੀ ਤੇ ਅੁਰੇ।
ਸੁੰਦਰ ਅਵਨੀ ਤਹਾਂ ਨਿਹਰੇ ॥੨॥
ਧੇਨੁਪਾਲ ਕੋ ਕੋਸ਼ਠ ਹੇਰਾ੨।
ਤਿਸ ਦਰ ਪਰ ਲਿਖਿ ਕੀਨਿ ਬਸੇਰਾ।
ਇਸ ਦਰ ਜੋ ਨਰ ਕਰਹਿ ਅੁਪਾਰੇ੩।
ਤਿਸ ਕੇ ਗੁਰ ਨਹਿਣ ਸਿਜ਼ਖ ਹਮਾਰੇ੪ ॥੩॥
ਲੋਕ ਪ੍ਰਲੋਕ ਦੌਨ ਹੀ ਖੋਵੈ।
ਨਹੀਣ ਸਹਾਇਕ ਹਮ ਤਬਿ ਹੋਵੈਣ।
ਚਿਂ ਦਰ ਕੋ ਲਿਖਿ ਕੈ ਸੁ ਪ੍ਰਵੇਸ਼ੇ।
ਪਦਮਾਸਨ ਕਰਿ ਸ਼੍ਰੀ ਗੁਰ ਬੈਸੇ ॥੪॥
ਛਪੇ ਤਹਾਂ ਨਹਿਣ ਜਾਨਹਿਣ ਕੋਅੂ।
ਨਿਜ ਸਰੂਪ ਮਹਿਣ ਥਿਤਿ ਬ੍ਰਿਤਿ ਹੋਅੂ।
ਅਚਲ ਸਮਾਧਿ ਅਗਾਧਿ ਲਗੀ ਹੈ।
ਬ੍ਰਹਮ ਸਰੂਪ ਆਨਦ ਪਗੀ ਹੈ੫ ॥੫॥
ਪ੍ਰਾਤਿ ਭਈ ਗੁਰ ਨਹਿਣ ਤਹਿਣ੬ ਪਾਏ।
ਖੋਜਤਿ ਹੈਣ ਸਭਿ -ਕਹਾਂ ਸਿਧਾਏ?-।
ਇਤ ਅੁਤ ਦੇਖਿ ਰਹੇ ਨਹਿਣ ਪਾਯੋ।
ਸੁਨਿ ਕਰਿ ਦਾਤੂ ਅੁਰ ਹਰਖਾਯੋ ॥੬॥
੧ਜੁਜ਼ਤੀ, ਜੋੜਾ।
*ਇਹ ਪਿੰਡ ਅੰਮ੍ਰਿਤਸਰ ਤੋਣ ਪਜ਼ਛੋਣ ਕੁ ਰੁਖ ਲ਼ ਪੰਜ ਛੇ ਮੀਲ ਤੇ ਹੈ।
੨ਗੁਵਾਲੇ ਦਾ ਕੋਠਾ ਦੇਖਿਆ।
੩ਖੁਹਲੇ।
੪ਨਾ ਅੁਹ ਸਾਡੇ ਸਿਖ ਹਨ ਨਾਂ ਅਸੀਣ ਅੁਸ ਦੇ ਗੁਰੂ ਹਾਂ।
੫(ਵਿਚ) ਰੰਗੀ ਹੋਈ।
੬ਭਾਵ ਗੋਇੰਦਵਾਲ ਵਿਚ।