Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੩੩
੪੮. ।ਬਾਬਕ ਰਬਾਬੀ ਪ੍ਰਲੋਕ ਗਮਨ॥
੪੭ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੪੯
ਦੋਹਰਾ: ਸ੍ਰੀ ਹਰਿਗੋਵਿੰਦ ਸਤਿਗੁਰੂ, ਇਸ ਬਿਧਿ ਸਮੈਣ ਬਿਤਾਇ।
ਸਿਖ ਸੰਗਤਿ ਆਵਹਿ ਅਨਿਕ, ਮਨ ਬਾਣਛਤਿ ਕੋ ਪਾਇ ॥੧॥
ਚੌਪਈ: ਬਾਬਕ ਹੁਤੋ ਅਗਾਰੀ ਗਾਵੈ।
ਸਦਾ ਕੀਰਤਨ ਕਰਤਿ ਸੁਨਾਵੈ।
ਭਾਂਤਿ ਭਾਂਤਿ ਕੇ ਰਾਗਨਿ ਸਾਥ।
ਕਰਹਿ ਰਿਝਾਵਨ ਸਤਿਗੁਰ ਨਾਥ ॥੨॥
ਅੰਤ ਸਮਾਂ ਪਹੁਚੋ ਤਬਿ ਆਈ।
ਜਾਨਿ ਲਈ ਤਬਿ ਮ੍ਰਿਤੁ ਨਿਯਰਾਈ।
ਸ਼੍ਰੀ ਹਰਿਗੋਵਿੰਦ ਢਿਗ ਚਲਿ ਆਯੋ।
ਪ੍ਰਾਨ ਅੰਤ ਬਿਰਤੰਤ ਸੁਨਾਯੋ ॥੩॥
ਕਰਹੁ ਖੁਸ਼ੀ ਸਤਿਗੁਰੂ ਬਿਸਾਲਾ!
ਗਮਨੌਣ ਮੈਣ ਪਰਲੋਕ ਸੁਖਾਲਾ।
ਅਪਨਿ ਸਮੀਪੀ ਸਦਾ ਰਖੀਜੈ।
ਇਹੀ ਆਸ ਮਮ ਰਿਦੈ ਪੁਰੀਜੈ ॥੪॥
ਸ਼੍ਰੀ ਨਾਨਕ ਜੀ ਢਿਗ ਮਰਦਾਨਾ।
ਸਦਾ ਰਾਗ ਕੋ ਕਰਤਿ ਸੁਜਾਨਾ।
ਇਸ ਜਗ ਮਹਿ ਭਾ ਬਡ ਬਜ਼ਖਾਤ੧।
ਪਾਯੋ ਸੁਜਸੁ ਬਡੋ ਅਵਿਦਾਤ੨ ॥੫॥
ਜਿਮ ਬਾਵਨ ਕੋ ਲੇ ਕਰਿ ਸੰਗ।
ਹਾਥ ਲਸ਼ਟਕਾ ਵਧੀ ਅੁਤੰਗ੩।
ਤਿਮ ਰਾਵਰਿ ਕੀ ਸੰਗਤਿ ਪਾਇ।
ਹਮ ਆਦਿਕ ਜਗ ਮਹਿ ਬਿਦਤਾਇ ॥੬॥
ਭਲੇ ਭਾਗ ਤੇ ਭਏ* ਭਲੇਰੇ।
ਸਦਾ ਗੁਰੂ ਕੇ ਦਰਸ਼ਨ ਹੇਰੇ।
ਸੁਨਿ ਸ਼੍ਰੀ ਹਰਿਗੋਵਿੰਦ ਬਖਾਨਾ।
ਕਰੋ ਪ੍ਰਮੇਸੁਰ ਆਵਨ ਜਾਨਾ ॥੭॥
ਨਿਜ ਨਿਜ ਸਮੈਣ ਪਯਾਨਹਿ ਸਾਰੇ।
੧ਪ੍ਰਸਿਜ਼ਧ।
੨ਅੁਜ਼ਜਲ।
੩ਜਿਥੋਣ ਬਾਵਨ ਦੀ ਸੰਗਤ ਲੈਕੇ (ਅੁਸ ਦੇ) ਹਜ਼ਥ ਦੀ ਮੋਟੀ ਅੁਜ਼ਚੀ ਵਜ਼ਧੀ ਸੀ।
*ਪਾ:-ਫਲੇ।