Sri Gur Pratap Suraj Granth

Displaying Page 321 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੩੬

ਗੁਰ ਕੀ ਵਸਤੁ ਸਕਲ ਅਪਨਾਈ੧।
ਬਸਤ੍ਰ ਬਿਭੂਖਨ ਤਨ ਪਹਿਰਾਈ।
ਗੁਰਤਾ ਗਾਦੀ ਬੈਠਿ ਸਜਾਈ।
ਕਰਤਿ ਪ੍ਰਤੀਖਨ ਕੋ ਚਲਿ ਆਈ੨ ॥੭॥
ਨਹਿਣ ਸੰਗਤਿ ਤਿਸੁ ਨਿਕਟ ਗਈ ਹੈ।
ਕਰੀ ਅਵਜ਼ਗਾ ਕੁਪਤਿ ਭਈ ਹੈ੩।
ਦੇਖਿ ਦੂਰ ਤੇ ਇਤ ਅੁਤ ਹੋਇ੪।
ਸਾਦਰ ਨਮ੍ਰਿ ਭਯੋ ਨਹਿਣ ਕੋਇ ॥੮॥
ਦੁਖਹਿਣ ਦੇਖਿ ਕਰਿ ਸਿਜ਼ਖ ਮਹਾਂਨੇ।
-ਕਾ ਇਨ੫ ਕਰੋ ਲੋਭ ਅੁਰ ਠਾਨੇ-।
ਨਿਜ ਨਿਜ ਥਾਨ ਰਹੇ ਸਭਿ ਬੈਸੇ।
ਤਿਸ ਢਿਗ ਗਮਨੋ ਕੋਇ ਨ ਕੈਸੇ ॥੯॥
ਏਕਲ ਬੈਠਿ ਬਹੁਤ ਅਕੁਲਾਯੋ।
ਅਰ ਸੰਗਤਿ ਕੇ ਅੁਰ ਨਹਿਣ ਭਾਯੋ।
ਭਯੋ ਅੁਦਾਸ ਵਸਤੁ ਸਭਿ ਲੀਨੀ।
ਬੇਸਰ੬ ਲਾਦਿ ਸੁ ਤਾਰੀ ਕੀਨੀ ॥੧੦॥
ਸੰਧਾ ਸਮੈ ਚਲੋ ਦਿਸ਼ ਗ੍ਰਾਮੂ।
ਕੁਛ ਸੇਵਕ ਸੰਗ ਜਾਇ ਸੁ ਧਾਮੂ।
ਮਗ ਮਹਿਣ ਨਿਸਾ ਭਾਈ ਤਮ ਛਾਯੋ।
ਆਨਿ ਮਿਲੇ ਤਸਕਰ ਸਮੁਦਾਯੋ ॥੧੧॥
ਭਾਜੇ ਦਾਸ ਲੂਟਿ ਸਭਿ ਲਯੋ।
ਹੋਇ ਛੂਛ ਘਰ ਪਹੁਣਚਤਿ ਭਯੋ।
ਘਰ ਕੇ ਬਸਤ੍ਰ ਬਿਭੂਖਨ ਖੋਏ।
ਹਤੀ ਲਾਤ, ਤਿਸ ਮਹਿਣ ਦੁਖ ਹੋਏ੭ ॥੧੨॥
ਘਰ ਮਹਿਣ ਬੈਠਿ ਬਿਸੂਰੋ ਫੇਰਿ।
-ਮੈਣ ਕੁਕਰਮਿ ਕਾ ਕੀਨਿ ਬਡੇਰ।


੧ਆਪਣੀ ਬਣਾ ਲੀਤੀ।
੨ਅੁਡੀਕਦਾ ਹੈ ਕਿ ਕੋਈ ਆਵੇ।
੩(ਗੁਰੂ ਜੀ ਦੀ) ਅਵਜ਼ਗਾ ਕਰਨੇ ਕਰਕੇ (ਸੰਗਤ) ਗੁਜ਼ਸੇ ਹੋ ਗਈ ਹੈ (ਦਾਤੂ ਨਾਲ)।
੪ਲਾਂਭੇ ਹੋ ਜਾਣਦੇ ਹਨ।
੫ਦਾਤੂ ਨੇ।
੬ਖਜ਼ਚਰ ।ਸੰਸ: ਵੇਸਰ॥।
੭(ਲਤ) ਦੁਖਂ ਲਗ ਪਈ।

Displaying Page 321 of 626 from Volume 1