Sri Gur Pratap Suraj Granth

Displaying Page 322 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੩੩੪

੪੪. ।ਆਨਦਪੁਰ। ਬਾਬਾ ਗ਼ੋਰਾਵਰ ਸਿੰਘ ਜੀ ਜਨਮ॥
੪੩ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੪੫
ਦੋਹਰਾ: ਸੁਨਿ ਸਤਿਗੁਰ ਆਗਵਨ ਕੌ,
ਪੁਰਿ ਜਨ ਅੁਰ ਹਰਖਾਇ।
ਨਿਕਸੇ ਆਗੂ ਲੇਨਿ ਹਿਤ,
ਸਾਦਰ ਮਿਲੇ ਸੁ ਆਇ ॥੧॥
ਨਿਸ਼ਾਨੀ ਛੰਦ: ਲੇ ਲੇ ਅਨਿਕ ਅਕੋਰ ਕੋ, ਕਰਿ ਗੁਰ ਸੋਣ ਮੇਲਾ।
ਦਰਸ਼ਨ ਕੌ ਆਨਦ ਲੇ, ਕਰਿ ਜਨਮ ਸੁਹੇਲਾ।
ਧੁਨਿ ਦੁੰਦਭਿ ਰਣਜੀਤ ਕੀ, ਸੁਨਿ ਸੁਨਿ ਗਨ ਆਵਹਿ।
ਦੌਰ ਦੌਰ ਪੁਰਿ ਪੌਰ ਤਜਿ, ਦਲ ਯੁਤਿ ਦਰਸਾਵੈਣ ॥੨॥
ਮੰਗਲ ਅਨਿਕ ਪ੍ਰਕਾਰ ਕੇ, ਪੁਰਿ ਬਿਖੈ ਰਚੰਤੀ।
ਪੌਰ ਪੌਰ ਪਰ ਸਸਿਮੁਖੀ੧, ਥਿਰ ਹੁਇ ਦਰਸੰਤੀ।
ਪ੍ਰਵਿਸ਼ੇ ਪ੍ਰਭੂ ਬਗ਼ਾਰ ਮਹਿ, ਦੇਖਤਿ ਨਰ ਨਾਰੀ।
ਗਨ ਚਕੋਰ ਜਨੁ ਚੰਦ ਕੋ, ਆਗਮਨ ਬਿਚਾਰੀ ॥੩॥
ਪੁਸ਼ਪਨ ਕਅੁ ਬਰਖਾਵਹੀਣ, ਗੁੰਦਤਿ ਦੈਣ ਮਾਲਾ੨।
ਗ੍ਰਹਨ ਕਰਤਿ ਲਖਿ ਭਾਵ ਕਅੁ, ਹੁਇ ਹਰਖ ਬਿਸਾਲਾ।
ਚਖ ਬਿਸਤਿਰਤਿ ਸਰੋਜ ਤੇ੩, ਸਭਿ ਕੀ ਦਿਸ਼ਿ ਦੇਖੈਣ।
ਕੁਸ਼ਲ ਪ੍ਰਸ਼ਨ ਸਭਿ ਸੋਣ ਕਰਹਿ, ਦੇ ਮੋਦ ਬਿਸ਼ੇਖੈਣ ॥੪॥
ਭਾਟ ਨਕੀਬ ਪੁਕਾਰਤੇ, ਸਭਿ ਅਜ਼ਗ੍ਰ ਚਲਤੇ।
ਸੁਜਸੁ ਬਖਾਨਤਿ ਪ੍ਰਭੂ ਕਅੁ, ਸਭਿਹੂੰਨ ਸੁਨਤੇ।
ਪ੍ਰਵਿਸ਼ਹਿ ਸਤਿਗੁਰ ਦੁਰਗ ਮਹਿ, ਜੋ ਬਨੋ ਨਵੀਨਾ।
ਭਾਂਤ ਭਾਂਤ ਕੇ ਗ੍ਰਿਹ ਰਚੇ, ਸੁਖਦਾ ਦੁਤਿ ਭੀਨਾ ॥੫॥
ਅੁਤਰਿ ਤੁਰੰਗਮ ਤੇ ਗਏ, ਸੁੰਦਰ ਘਰ ਮਾਂਹੀ।
ਪੀਠ ਪਲਘ ਕੀ ਪਰ ਥਿਰੇ, ਧਰਿ ਆਯੁਧ ਪਾਹੀ।
ਨਦ ਚੰਦ ਪ੍ਰੋਹਤ ਦੁਤੀ, ਅਰੁ ਤੀਨਹੁ ਭ੍ਰਾਤਾ।
ਆਇਸੁ ਤੇ ਨਿਜ ਨਿਜ ਸਿਵਰ, ਅੁਤਰੇ ਸੁਖਦਾਤਾ੪* ॥੬॥
ਸਭਿ ਸੈਨਾ ਕੇ ਸੂਰਮੇ, ਆਇ ਸੁ ਲੁਟ ਲਾਏ੫+।


੧ਚੰਦ੍ਰ ਮੁਖੀ (= ਇਸਤ੍ਰੀਆਣ)।
੨ਗੁੰਦੀਆਣ ਮਾਲਾ ਦਿੰਦੀਆਣ ਹਨ।
੩ਖਿੜੇ ਹੋਏ ਕਮਲ ਵਤ ਨੇਤ੍ਰਾਣ ਨਾਲ।
੪ਸੁਖਦਾਤੇ ਦੀ ਆਗਿਆ ਨਾਲ।
*ਪਾ:-ਸੁਖਗਾਤਾ।
੫(ਨਾਲ) ਜੋ ਲੁਟ ਲਿਆਏ ਸੀ।

Displaying Page 322 of 375 from Volume 14