Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੩੯
ਦੇ ਟੀਕਾ ਗੁਰਗਾਦੀ ਥਾਪ।
ਬ੍ਰਹਮਗਾਨ ਮਹਿਣ ਨਿਸ਼ਚਲ ਨੀਤਿ।
ਅੰਤਰਜਾਮੀ ਜਹਿਣ ਕਹਿਣ ਚੀਤ ॥੨੭॥
ਸਰਬ ਸ਼ਕਤਿ ਜੁਤਿ ਸਮਰਥ ਅਹੋ।
ਅਗ਼ਮਤਿ ਸਦਾ ਛਿਪਾਏ ਰਹੋ।
ਸਭਿ ਸੰਗਤਿ ਪਰ ਕਰੁਨਾ ਕੀਜਹਿ।
ਸ਼ਰਨ ਆਪ ਕੀ ਪਰੀ ਲਖੀਜਹਿ ॥੨੮॥
ਸੁਨਤਿ ਬਿਨੈ ਕਹੁ ਬੁਜ਼ਢਾ ਬੋਲੋ?
ਕਿਸ ਕਾਰਨ ਤੁਮਰੋ ਮਨ ਡੋਲੋ।
ਮੇਰੇ ਅੁਚਿਤ ਕੌਨ ਸੋ ਕਾਮ?
ਕਰੌਣ ਸੁ ਕਹੋ ਸਕਲ ਅਭਿਰਾਮ ॥੨੯॥
ਇਕ ਸਿਜ਼ਖ ਕੀ ਸੇਵਾ ਫਲ ਮਹਾਂ।
ਸੰਗਤਿ ਸੇਵ ਪਾਈਅਹਿ ਕਹਾਂ।
ਜਿਸ ਪਰ ਸਤਿਗੁਰ ਹੋਹਿਣ ਕ੍ਰਿਪਾਲ।
ਨਿਜ ਦਾਸਨ ਕੀ ਦੇਣ ਤਬਿ ਘਾਲ੧ ॥੩੦॥
ਸੰਗਤਿ ਕਹੋ ਤਬਹਿ ਕਰ ਬੰਦਿ।
ਗੁਰ ਬਿਨ ਬਾਕੁਲ ਅੁਰ ਸਿਖ ਬਿੰ੍ਰਦ।
ਕਹਾਂ ਗਏ, ਨਹਿਣ ਜਾਨੀ ਜਾਇ।
ਜਥਾ ਅਚਾਨਕ ਰਵਿ ਅਸਤਾਇ੨ ॥੩੧॥
ਮਸਤਕ ਟੇਕਹਿਣ ਤਾਂਹਿ ਅਗਾਰੀ।
ਰਹਹਿਣ ਬੈਠਿ ਅਬਿ ਕੌਨ ਅਧਾਰੀ੩।
ਜਿਮਿ ਤਾਰਨਿ ਮਹਿਣ ਚੰਦ ਬਿਰਾਜਹਿ।
ਤਿਮਿ ਸੰਗਤ ਮਹਿਣ ਸਤਿਗੁਰ ਛਾਜਹਿਣ ॥੩੨॥
ਜਿਸ ਕੋ ਆਪ ਸਥਾਪਹੁ ਗੁਰ ਕਰਿ੪।
ਤਿਸ ਕੋ ਸੰਗਤਿ ਮਾਨਹਿਣ ਸਿਰ ਧਰਿ।
ਇਮਿ ਸੁਨਿ ਕੈ ਸਭਿ ਤੇ ਨਿਜ ਕਾਨ।
ਬੁਜ਼ਢੇ ਤਬਹਿ ਲਗਾੋ ਧਾਨ ॥੩੩॥
੧ਦਾਸਾਂ ਦੀ ਸੇਵਾ ਅੁਸ ਲ਼ ਦੇਣਦੇ ਹਨ।
੨ਛਿਪ ਜਾਣਦਾ ਹੈ।
੩ਕਿਨ੍ਹਾਂ ਦੇ ਆਸਰੇ।
੪ਭਾਵ ਇਹ ਹੈ ਕਿ ਸੰਗਤ ਵਾਕੁਲਤਾ ਵਿਚ ਖਿਆਲ ਕਰਦੀ ਹੈ ਕਿ ਗੁਰੂ ਸਾਹਿਬ ਸ਼ਾਦ ਅੰਤਰ ਧਿਆਨ ਹੋ
ਗਏ ਹਨ ਤੇ ਗਜ਼ਦੀ ਤੇ ਗੁਰੂ ਸਥਾਪਨ ਕਰ ਗਏ ਹਨ, ਜੇ ਇਹ ਗਜ਼ਲ ਹੈ ਤਾਂ ਬੀ ਬੁਜ਼ਢੇ ਜੀ ਲ਼ ਪਤਾ ਹੈ,
ਕਿਅੁਣਕਿ ਬੁਜ਼ਢਾ ਜੀ ਲ਼ ਗੁਰੂ ਗਿਆਤਾ ਸਦਾ ਪ੍ਰਾਪਤ ਹੋਣ ਦਾ ਵਰ ਮਿਲ ਚੁਜ਼ਕਾ ਹੈ।