Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੩੭
੪੩. ।ਪਿਜ਼ਛੇ ਚਮਕੌਰ ਵਿਚ ਭਾਈ ਸੰਤ ਸਿੰਘ ਹੋਰਾਣ ਦਾ ਸ਼ਹੀਦ ਹੋਣਾ॥
੪੨ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੪੪
ਦੋਹਰਾ: ਸੰਤ ਸਿੰਘ ਰਣਧੀਰ ਅੁਰ,
ਬੀਰਨਿ ਬੀਰ ਬਿਸਾਲ।
ਮੁਖਤਾ ਪ੍ਰਾਪਤਿ ਖਾਲਸੇ,
ਲਹਿ ਗੁਰਤਾ ਤਿਸ ਕਾਲ ॥੧॥
ਪਾਧੜੀ ਛੰਦ: ਸਿਰ ਬਧੀ ਜਿਗਾ ਕਲੀ ਸੁਹਾਇ।
ਰਸ ਬੀਰ ਮਨੋ ਮੂਰਤਿ ਬਨਾਇ।
ਕਰਿ ਮਹਿ ਕੁਦੰਡ ਖਰ ਸਰ ਪ੍ਰਚੰਡ।
ਗਹਿ ਕਰਾਚੋਲ ਚਹਿ ਰਣ ਘਮੰਡ ॥੨॥
ਪੁਨ ਦੂਸਰ ਸੰਗਤ ਸਿੰਘ ਸੰਗ।
ਜਿਹ ਕਹੈਣ ਬੰਗਸੀ++ ਮਤ ਅੁਤੰਗ।
ਬਿਨ ਕਸੇ ਤੁਫੰਗਨ ਛੋਰਿ ਛੋਰਿ।
ਚਹੁ ਓਰ ਫਿਰਤਿ ਅਰਿ ਟੋਰਿ ਟੋਰਿ ॥੩॥
ਗੁਲਕਾਨ ਸੰਗ ਤਨ ਫੋਰਿ ਫੋਰਿ।
ਗਰਜੰਤਿ ਜਥਾ ਘਨ ਘੋਰ ਘੋਰ੧।
ਦੋਨਹੁ ਸੁ ਬੀਰ ਹਤਿ ਔਰੁ ਔਰੁ।
ਰਨ ਸ਼ਿਵਾ੨ ਪੁਕਾਰਤਿ ਠੌਰ ਠੌਰ ॥੪॥
ਤੁਰਕਾਨਿ ਤੁੰਡ ਗਨ ਤੋਰਿ ਤੋਰਿ।
ਦੇ ਤ੍ਰਾਸ ਅਜ਼ਗ੍ਰ ਤੇ ਮੋਰਿ ਮੋਰਿ।
ਖਰ ਤੀਰ ਤਰਾਤਰ ਮਾਰਿ ਮਾਰਿ।
ਦਿਢ ਰਹੇ ਦੁਰਗ ਧ੍ਰਿਤਿ ਧਾਰਿ ਧਾਰਿ ॥੫॥
ਇਮ ਨਿਸਾ ਬਿਤੀ ਧਨੁ ਤਾਨਿ ਤਾਨਿ।
ਤਜਿ ਤੁਪਕ ਤੜਾਕੇ ਠਾਨਿ ਠਾਨਿ।
ਮ੍ਰਿਤੁ ਲਾਖਹੁ ਜੋਧਾ ਹੇਰਿ ਹੇਰਿ।
ਸੁਨਿ ਪ੍ਰੇਤਿ ਨਾਦ ਰਹਿ ਟੇਰ ਟੇਰ੩ ॥੬॥
++ ਫਾ:, ਬੰਗਸ=ਮਾਵਰੁਲਨਹਰ (ਯਾ ਤੂਰਾਨ ਦਾ) ਇਕ ਇਲਾਕਾ।
(ਅ) ਕੋਹਾਟ ਅਤੇ ਕੁਰਮ ਦੇ ਇਲਾਕੇ ਲ਼ ਬੀ ਕਹਿਦੇ ਹਨ।
(ੲ) ਕਈ ਬੰਗਾਲ ਦਾ ਅਰਥ ਬੀ ਲਾਅੁਣਦੇ ਹਨ ਕਿਅੁਣਕਿ ਵੰਗ ਬੰਗਾਲ ਲ਼ ਤੇ ਇਸ ਦੇ ਪੂਰਬਲੇ ਹਿਜ਼ਸੇ ਲ਼
ਕਹਿਦੇ ਹਨ।
੧ਜਿਵੇਣ ਭਾਨਕ ਬਜ਼ਦਲ ਗਰਜਦਾ ਹੈ।
੨ਗਿਦੜੀਆਣ।
੩ਪ੍ਰੇਤ ਸ਼ਬਦ ਪੁਕਾਰਦੇ ਸੁਣੀਣਦੇ ਹਨ।