Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੪੦
ਇਕ ਘਟਿਕਾ ਲਗ ਦ੍ਰਿਗ ਨਹਿਣ ਖੋਲੇ।
ਬੈਠੇ ਸੰਗਤਿ ਜੁਕਤਿ ਅਡੋਲੇ।
ਤੀਨ ਲੋਕ ਮਹਿਣ ਖੋਜਨ ਕੀਨੇ।
ਸਤਿਗੁਰ ਬਿਦਤ ਨਹੀਣ ਕਿਤ ਚੀਨੇ੧ ॥੩੪॥
ਛਪੇ ਕਹੂੰ ਪੁਨ ਦੇਖਤਿ ਭਯੋ।
ਥਾਨ ਅਨੇਕ ਖੋਜਿਬੋ ਕਿਯੋ।
ਜਾਨੋ ਮਨ ਮਹਿਣ ਤਬਿ ਗੁਰ ਫੁਰੇ੨।
ਪ੍ਰਵਿਸ਼ੇ ਕੋਸ਼ਠ ਅੰਤਰ ਦੁਰੇ ॥੩੫॥
ਦਰ ਚਿਂ ਰਾਖੋ, ਵਹਿਰ ਨ ਕਾਹੂੰ੩।
ਕਰਿ ਸਮਾਧਿ ਬੈਠੇ ਤਿਸ ਮਾਂਹੂੰ।
ਸਗਰੋ ਖੋਜ ਧਾਨ ਮਹਿਣ ਦੇਖਿ।
ਖੋਲੇ ਲੋਚਨ ਬੀਚ ਅਸ਼ੇ੪ ॥੩੬॥
ਅੁਰ ਬਿਚਾਰ ਇਮਿ ਕੀਨਿ ਬਿਸਾਲਾ।
-ਕਰੋਣ ਬਤਾਵਨ ਜੇ ਇਸ ਕਾਲਾ।
ਸਤਿਗੁਰ ਅਮੁਕ੫ ਸਥਾਨ ਸੁਹਾਏ।
ਅੰਤਰ ਛਪੇ ਸਮਾਧਿ ਲਗਾਏ ॥੩੭॥
ਤਬਿ ਅਗ਼ਮਤਿ ਗ਼ਾਹਿਰ ਹੁਇ ਜਾਇ।
ਨੀਕੀ ਰੀਤਿ ਨਹੀਣ ਇਸੁ ਭਾਇ।
ਅਪਰ ਫਰੇਬ* ਕਰੀਜੈ ਕੋਈ+।
ਜਿਸ ਤੇ ਸਤਿਗੁਰ ਦਰਸ਼ਨ ਹੋਈ++ ॥੩੮॥
ਸਭਿ ਸੰਗਤਿ ਸੰਗਿ ਬਾਕ ਸੁਨਾਵਾ।
ਸ਼੍ਰੀ ਗੁਰ ਸਭਿਨਿ ਬਿਖਾਦ੬ ਮਿਟਾਵਾ।
ਨਹੀ ਚਿੰਤ ਕੀਜਹਿ ਮਮ ਪਾਰੇ!
੧ਪ੍ਰਗਟ ਨਹੀਣ ਦੇਖੇ।
੨ਫੁਰਿਆ (ਫੁਰਨਾ ਕਿ) ਗੁਰੂ ਜੀ ਕੋਠੇ ਅੰਦਰ ਪ੍ਰਵੇਸ਼ ਹੋਏ ਲੁਕੇ ਹਨ। (ਅ) ਗੁਰੂ ਜੀ ਦਾ ਫੁਰਨਾ ਫੁਰਿਆ
ਕਿ-ਭਾਵ ਝਲਕਾ ਵਜ਼ਜਾ ਕਿ-।
੩(ਹੋਰ) ਬਾਹਰ ਕਿਤੇ ਨਹੀਣ ਹਨ।
੪ਸਾਰਿਆਣ (ਸਿਖਾਂ) ਵਿਚ।
੫ਫਲਾਂੇ।
*ਫਰੇਬ ਵਿਚ ਦੂਸਰੇ ਤੋਣ ਆਪਣੇ ਲਾਭ ਦਾ ਪ੍ਰਯੋਜਨ ਹੁੰਦਾ ਹੈ, ਏਥੇ ਆਪਾ ਛਿਪਾਵਨ ਦੀ ਨਿਮ੍ਰਤਾ ਪ੍ਰਯੋਜਨ
ਹੈ, ਤਾਂਤੇ ਇਸ ਦਾ ਅਰਥ ਛਲ ਨਹੀਣ, ਪਰਦਾ ਹੈ।
+ਪਾ:-ਕੋਅੁ।
++ਪਾ:-ਹੋਅੁ।
੬ਸਾਰਿਆਣ ਦਾ ਦੁਜ਼ਖ।