Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੩੩੮
੪੮. ।ਗੁਰੂ ਜੀ ਤ੍ਰਿਬੇਂੀ ਪੁਜ਼ਜੇ॥
੪੭ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੪੯
ਦੋਹਰਾ: ਮਹਾਂ ਸਿੰਘਾਸਨ ਪਰ ਗੁਰੂ,
ਹਾਥ ਜੋਰਿ ਬੈਠਾਇ।
ਅਨਿਕ ਪ੍ਰਕਾਰਨਿ ਅਸਨ ਕੋ,
ਤਬਿ ਮਲੂਕ ਕਰਿਵਾਇ ॥੧॥
ਚੌਪਈ: ਥਾਰ ਪਰੋਸੋ ਧਰੋ ਅਗਾਰੀ।
ਖਰੇ ਹੋਇ ਬਹੁ ਬਿਨੈ ਅੁਚਾਰੀ।
ਨਿਤ ਸ਼ਰਧਾ ਸੋਣ ਭੋਗ ਲਗਾਵੌਣ।
ਨਹਿ ਸਰੂਪ ਪ੍ਰਭੁ ਕੋ ਦਰਸਾਵੌਣ ॥੨॥
ਆਜ ਪ੍ਰਤਜ਼ਖ ਦ੍ਰਿਗਨਿ ਕੇ ਆਗਾ।
ਠਾਕੁਰ ਭੋਗ ਲਗਾਵਨਿ ਲਾਗਾ।
ਭਯੋ ਸਫਲ ਮੈਣ, ਗ੍ਰਿਹ ਚਲਿ ਆਏ।
ਭੋਜਨ ਅਚਹਿ ਹੋਹਿ ਤ੍ਰਿਪਤਾਏ ॥੩॥
ਦੇਖਿ ਭਾਅੁ ਸ਼੍ਰੀ ਗੁਰ ਤਿਸ ਕੇਰਾ।
ਭੋਜਨ ਅਚੋ ਕ੍ਰਿਪਾ ਕਰਿ ਹੇਰਾ।
ਭਯੋ ਕ੍ਰਿਤਾਰਥ ਕਸ਼ਟ ਨਿਵਾਰੇ।
ਪੁਨ ਸੇਵਾ ਕੀਨਸਿ ਹਿਤ ਧਾਰੇ ॥੪॥
ਨਿਸਾ ਬਾਸ ਕਰਿਕੈ ਗੋਸਾਈਣ।
ਜਾਗੇ ਪੁਨ ਪ੍ਰਭਾਤਿ ਹੈ ਆਈ।
ਆਦਿ ਸ਼ਨਾਨ ਸੌਚ ਕਰਿ ਸਾਰੇ।
ਸ਼੍ਰੀ ਗੁਰੁ ਭਏ ਚਢਨਿ ਕਹੁ ਤਾਰੇ ॥੫॥
ਜੇਤਿਕ ਸੰਗਤਿ ਤਹਿ ਤੇ ਆਈ।
ਅਰਪਿ ਅੁਪਾਇਨ ਕੋ ਸਮਦਾਈ।
ਜੋ ਜੋ ਗੁਰ ਹਿਤ ਰਾਖਨਿ ਕਰੀ।
ਸੋ ਸਭਿ ਆਨਿ ਅਗਾਰੀ ਧਰੀ ॥੬॥
ਸੰਗਤਿ ਪਰ ਬਹੁ ਖੁਸ਼ੀ ਕਰੀ ਹੈ।
ਦਾਸਨਿ ਕੀ ਅਪਦਾ ਸੁ ਹਰੀ ਹੈ।
ਮਾਰਗ ਗਮਨ ਕੀਨਿ ਗੁਰੁ ਪੂਰੇ।
ਅਨਿਕ ਪ੍ਰਕਾਰਨਿ ਵਾਹਨ ਰੂਰੇ ॥੭॥
ਮਾਤ ਨਾਨਕੀ ਸੰਗ ਚਲਤੀ।
ਚਢਿ ਸੰਦਨ ਸੁੰਦਰ ਸੁਖਵੰਤੀ।