Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੪੧
ਸਭਿਨਿ ਸਹਾਇਕ ਕਾਰਜ ਸਾਰੇ੧ ॥੩੯॥
ਸਤਿਗੁਰ ਸਿਮਰਹੁ ਪ੍ਰੇਮ ਬਿਸਾਲੇ।
ਮਿਲਹਿਣ ਗੁਰੂ ਸਭਿ ਲੇਹਿਣ ਸੰਭਾਲੇ।
ਚਲਹੁ ਸਕਲ ਹੀ ਗੋਇੰਦਵਾਲੌਣ੨।
ਮੈਣ ਬੀ ਅਬਿ ਤੁਮਰੇ ਸੰਗਿ ਚਾਲੌਣ* ॥੪੦॥
ਗਮਨ ਕਰੋ ਸਭਿ ਕੇਰਿ ਅਗਾਰੀ।
ਹਰਖਤਿ ਸੰਗਤਿ ਚਲੀ ਪਿਛਾਰੀ।
ਤੂਰਨ ਹੀ ਸਭਿ ਪੁਰਿ ਮਹਿਣ ਆਏ।
ਗੁਰ ਬਿਨ ਨਗਰ ਨ ਸਦਨ ਸੁਹਾਏ ॥੪੧॥
ਜਥਾ ਸੁਰਗ ਮਘਵਾ੩ ਬਿਨ ਹੋਇ।
ਨਰ ਨਾਰੀ ਚਿੰਤਾ ਚਿਤ ਸੋਇ।
ਪੂਰਬ ਬੁਜ਼ਢਾ ਗਯੋ ਚੁਬਾਰੇ।
ਬਿਨੈ ਬਚਨ ਹੁਇ ਖਰੇ ਅੁਚਾਰੇ ॥੪੨॥
ਸ਼੍ਰੀ ਸਤਿਗੁਰੁ! ਸੰਗਤਿ ਦਿਸ਼ ਹੇਰਹੁ।
ਅਪਰ ਬਾਰਤਾ ਰਿਦੈ ਨਿਬੇਰਹੁ।
ਚਿੰਤਾਤੁਰ ਅੁਦਬੇਗ੪ ਸਮੇਤ।
ਪ੍ਰਭੁ ਜੀ! ਸੂਨੇ ਪਰੇ ਨਿਕੇਤ ॥੪੩॥
ਤੁਮ ਬਿਨ ਕਿਸਹਿ ਨ ਲਾਗਤਿ ਆਛੇ।
ਖਾਨ ਪਾਨ ਕੀ ਰੁਚਿ ਨਹਿਣ ਬਾਛੇ।
ਸੰਕਟ ਸਭਿ ਕੋ ਹਰਹੁ ਕ੍ਰਿਪਾਲਾ!
ਦੇਹੁ ਦਰਸ ਅਪਨੋ ਇਸ ਕਾਲਾ ॥੪੪॥
ਇਮਿ ਕਹਿ ਵਹਿਰ ਸਰਬ ਮੈਣ ਬੈਸੇ।
ਬੂਝਤਿ ਇਹ ਪ੍ਰਸੰਗ ਭਾ ਕੈਸੇ?
ਨਿਕਸੇ ਸਤਿਗੁਰ ਕੌਨ ਸਮੇਣ ਹੈਣ?
ਖੋਜੈਣ ਖੋਜ ਬਤਾਅੁ ਹਮੇ ਹੈਣ ॥੪੫॥
ਕਹੋ ਸਭਿਨਿ ਗੁਰ ਅੰਗਦ ਤਾਤਾ।
ਆਇ ਪ੍ਰਹਾਰੀ ਗੁਰ ਕੇ ਲਾਤਾ।
ਅਰਧ ਨਿਸਾ ਮਹਿਣ ਨਿਕਸੇ ਪੁਰਿ ਤੇ।
੧ਸਾਰਿਆਣ ਦੇ ਸਹਾਇਕ (ਗੁਰੂ ਜੀ) ਕਾਰਜ ਸਾਰਨਗੇ।
੨ਗੋਇੰਦਵਾਲ ਲ਼।
*ਪਾ:-ਮੈ ਅਬਿ ਹੋ ਸੰਗੈ ਤਹਿਣ ਚਾਲੌਣ।
੩ਇੰਦ੍ਰ।
੪ਚਿਤ ਦੀ ਵਿਆਕੁਲਤਾ ।ਸੰਸ: ਅੁਦੇਗ॥।