Sri Gur Pratap Suraj Granth

Displaying Page 327 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੪੨

ਕੋ ਜਾਨਹਿਣ ਗਮਨੇ ਕਿਸ ਧਿਰ੧ ਤੇ ॥੪੬॥
ਪੀਛੈ ਦਾਤੂ ਸਭਿ ਕਿਛੁ ਲੀਨਿ।
ਅਪਨੇ ਸਦਨ ਪਯਾਨੋ ਕੀਨ।
ਇਕ ਬੜਵਾ੨ ਤਿਨ ਤਾਗਨਿ ਕਰੀ।
ਗੁਰੁ ਕੀ ਪ੍ਰਿਯ ਅਤਿ ਸੋ ਘਰ ਖਰੀ ॥੪੭॥
ਇਸ ਕੋ ਦਾਤੂ ਲੇਵਨ ਲਗੋ।
ਚੜ੍ਹਨ ਨ ਦਿਯੋ ਪ੍ਰਿਥੀ ਪਰ ਡਿਗੋ।
-ਲੇਇ ਸੁ ਚਲੌਣ- ਜਤਨ ਕਰਿ ਰਹੋ।
ਨਹਿਣ ਅਰੂਢ ਕਰਿ ਆਸਨ ਲਹੋ੩ ॥੪੮॥
ਚਪਲ ਤੁਰੰਗਨਿ ਸਤਿਗੁਰ ਪਾਰੀ।
ਰਹੀ ਆਪ, ਦਿਯ ਨਹਿਣ ਅਸਵਾਰੀ।
ਯਾਂ ਤੇ ਗਯੋ ਤਾਗ ਕਰਿ ਸੋਅੂ।
ਅਪਰ ਸੰਭਾਰ ਲਯੋ ਘਰ ਸੋਅੂ ॥੪੯॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਿਥਮ ਰਾਸੇ ਸ਼੍ਰੀ ਅਮਰਦਾਸ ਖੋਜਨ
ਪ੍ਰਸੰਗ ਬਰਨਨ ਨਾਮ ਪੰਚ ਤ੍ਰਿੰਸਤੀ ਅੰਸੂ ॥੩੫॥


੧ਕਿਸੇ ਧਿਰ = ਕਿਧਰ = ਕਿਸ ਪਾਸੇ।
੨ਘੋੜੀ।
੩ਚੜ੍ਹਕੇ ਅੁਤੇ ਬੈਠ ਨਹੀਣ ਸਕਿਆ।

Displaying Page 327 of 626 from Volume 1