Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੩੩੯
੪੪. ।ਘਮਸਾਨ। ਸਾਹਿਬ ਚੰਦ ਜੀ ਦੀ ਸ਼ਹਾਦਤ॥
੪੩ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੪੫
ਦੋਹਰਾ: ਸਤਜ਼ਦ੍ਰਵ ਸਲਿਤਾ ਕੇ ਨਿਕਟ,
ਪਰੋ ਜੰਗ ਕੋ ਜੋਰ।
ਬਰਖਾ ਸ਼ਸਤ੍ਰਨ ਕੀ ਪਰੈ,
ਗੋਰਾ ਗੋਰੀ ਘੋਰ ॥੧॥
ਰਸਾਵਲ ਛੰਦ: ਰਿਸੇ ਬੀਰ ਜੂਟੇ। ਰਿਦੇ ਸੀਸ ਫੂਟੇ।
ਤੁਫੰਗੈਣ ਤੜਾਕੈਣ। ਸੁ ਗੋਰੀ ਸੜਾਕੈਣ ॥੨॥
ਚਲੈਣ ਤੀਰ ਤੀਖੇ। ਬਿਖੀਚੈ ਸਰੀਖੈ੧।
ਕਰੇ ਪੁੰਜਾ ਹੇਲਾ। ਮਹਾਂ ਰੌਰ ਮੇਲਾ ॥੩॥
ਹਲਾ ਹਜ਼ਲ ਮਾਚੀ। ਲਹੂ ਧੂਲ ਰਾਚੀ।
ਭਈ ਲੋਥ ਪੋਥੇ। ਬਿਨਾ ਪ੍ਰਾਨ ਥੋਥੇ ॥੪॥
ਸੁ ਨੈਨਾ ਅੁਘਾਰੇ। ਪਰੇ ਸੂਰ ਮਾਰੇ।
ਤਬੈ ਭੀਮਚੰਦੰ। ਬਿਲੋਕੈਣ ਸੁ ਬ੍ਰਿੰਦੰ ॥੫॥
-੨ਬਡੀ ਸੈਨ- ਜਾਨੀ। -ਨਹੀ ਨੀਯਰਾਨੀ।
ਹਿਲੇ ਸਿੰਘ ਨਾਂਹੀ। ਰਹੇ ਧੀਰ ਮਾਂਹੀ- ॥੬॥
ਬੁਲੋ ਭੂਪਚੰਦੰ। ਸੁਨੋ ਹੋਸ਼ਵੰਦੰ!
ਚਮੂੰ ਸ਼ਾਹ ਭਾਰੀ। ਹਮੋ ਨੇ ਹਕਾਰੀ ॥੭॥
ਦੁਰੇ ਕੋਟ ਨਾਂਹੀ। ੩ਮਦਾਨ ਕਿ ਮਾਂਹੀ।
ਰਹੈ ਗੋ ਕਰਾਰਾ। ਗੁਰੂ ਜੇ ਨ ਹਾਰਾ ॥੮॥
ਕਹੌਣ ਫੇਰ ਕੈਸੇ। ਤਜੈ ਧੀਰ, ਵੈਸੇ੪।
ਅਬੈ ਜੇ ਨ ਮਾਰਾ। ਗਹੋ ਕੈ ਨ ਭਾਰਾ੫ ॥੯॥
ਪੁਨ ਕੌਨ ਮਾਰੈ। ਕਿਸੂ ਤੇ ਨ ਹਾਰੈ।
ਮਹਾਂ ਧੀਰ ਧਾਰੈ। ਹਮੂ ਕੋ ਪ੍ਰਹਾਰੈ ॥੧੦॥
ਦੋਹਰਾ: ਗਮਨੌਣ ਸੂਬੇ ਨਿਕਟ ਅਬਿ,
ਕਰੇ ਚਮੂੰ ਕੋ ਗ਼ੋਰ।
ਗੁਰ ਗੋਬਿੰਦ ਸਿੰਘ ਘੇਰਿਯੇ, ਗਹਿ ਲੀਜੈ ਇਸ ਠੌਰ ॥੧੧॥
੧ਸਜ਼ਪਾਂ ਵਰਗੇ।
੨(ਪਹਾੜੀਆਣ) ਜਾਣਿਆਣ (ਕਿ ਸਾਡੀ) ਵਜ਼ਡੀ ਸੈਨਾ ਬੀ (ਸਿਜ਼ਖਾਂ ਦੇ) ਨੇੜੇ ਨਹੀਣ ਢੁਜ਼ਕ ਸਕੀ।
੩ਜੇ ਮੈਦਾਨ ਵਿਚ ਬੀ ਤਕੜਾ ਰਹਿ ਗਿਆ ਤੇ ਗੁਰੂ ਨਾ ਹਾਰਿਆ ਤਾਂ.....।
੪ਫਿਰ ਕਹੇ ਕਿ ਅੁਹ ਕਿਸ ਤਰ੍ਹਾਂ ਧੀਰਜ ਛਜ਼ਡੇਗਾ, ਵੈਸੇ (ਜਦੋਣ ਕਿ ਅੁਹ ਕਾਮਯਾਬ ਹੋ ਗਿਆ ਤੇ ਕਿਲੇ ਕੋਟ
ਮਜ਼ਲ ਬੈਠਾ)।
੫ਭਾਰਾ ਗ਼ੋਰ ਕਰਕੇ ਨਾ ਫੜੇ ਗਏ। (ਅ) (ਜੇ) ਭਾਰੇ (ਗੁਰੂ ਲ਼) ਨਾ ਫੜ ਲਿਆ।