Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੩੪੦
ਤਬਿ ਸਹਾਇਤਾ ਲੇ ਰਿਪੁ ਹਰੈ ॥੩੭॥
ਹਮ ਕੋ ਰਹੋ ਨਹੀਣ ਇਤਬਾਰ।
ਫਿਰਿ ਜੈ ਹੈ ਨਿਜ ਕਾਜ ਸੁਧਾਰਿ।
ਯਾਂ ਤੇ ਅਬਿ ਲਿਖਿ ਦੇ ਕਰ ਸੰਗ੧।
-ਏਕ ਸਾਲ ਮੈ ਦੇਹੁ ਅਭੰਗ- ॥੩੮॥
ਨਿਜ ਮਾਤੁਲ ਕੋ ਪਠੈ ਇਥਾਇ੨।
ਲਿਖਤ ਆਪਨੀ ਦੇਹਿ ਪੁਚਾਇ।
ਗੁਰ ਕੀ ਪੁਨ ਸਹਾਇਤਾ ਪਾਇ।
ਲਿਹੁ ਸਲਤਨ ਸ਼ਜ਼ਤ੍ਰ ਗਨ ਘਾਇ ॥੩੯॥
ਤਾਰਾ ਆਗ਼ਮ ਕੋ ਹਮ ਮਾਰੈਣ।
ਤਖਤ ਬਹਾਦਰ ਸ਼ਾਹ ਬਿਠਾਰੈਣ।
ਪੀਛੇ ਤੇ ਕਰਿ ਪੂਰਨ ਸਾਲ।
ਲਗੀ ਬਿਲਮ ਯਾਂ ਤੇ ਨਦ ਲਾਲ! ॥੪੦॥
ਸੁਨਿ ਕਰਿ ਹਾਥ ਬੰਦਿ ਪਦ ਬੰਦੇ।
ਸ਼੍ਰੀ ਪ੍ਰਭੁ! ਤੁਮ ਸਭਿ ਥਾਨ ਬਸੰਦੇ।
ਘਟਿ ਘਟਿ ਕੇ ਨਿਤ ਅੰਤਰਜਾਮੀ।
ਕੋਣ ਨਹਿ ਜਾਨਹੁ ਤਿਸ ਅੁਰ ਖਾਮੀ ॥੪੧॥
ਮੈਣ ਆਛੇ ਅਬਿ ਕਰਿ ਤਹਿਕੀਕ।
ਮੇਟੌਣ ਤਿਸ ਕੀ ਜੋ ਭ੍ਰਮ ਲੀਕ।
ਇਮ ਕਹਿ ਤੂਰਨ ਚਢੋ ਸਿਧਾਇ।
ਸ਼ੀਘ੍ਰ ਪਹੂਚੋ ਅੁਤਰੋ ਜਾਇ ॥੪੨॥
ਮਿਲੋ ਬਹਾਦਰ ਸ਼ਾਹੁ ਸੁਨਾਯੋ।
ਕਰਤਿ ਜੰਗ ਸੰਕਲਪ ਅੁਠਾਯੋ।
-ਬਿਖਮ ਸਾਲ ਮੈਣ ਦੈਹੌਣ ਨਾਂਹੀ-।
ਸੋ ਸਭਿ ਲਖੀ ਪ੍ਰਭੂ ਮਨ ਮਾਂਹੀ ॥੪੩॥
ਅਬਿ ਚਾਹਤਿ ਗੁਰ ਲਿਖਤ ਤੁਮਾਰੀ।
ਮਾਤੁਲ ਭੇਜੋ ਸੰਗ ਅੁਚਾਰੀ।
ਖਾਤਰ ਜਮਾਂ ਕਰਹੁ ਤਿਨ ਕੇਰੀ।
ਬਹੁਰ ਬਿਜੈ ਰਿਪੁ ਤੇ ਹੁਇ ਤੇਰੀ ॥੪੪॥
ਸੁਨਿ ਕੈ ਸ਼ਾਹੁ ਰਿਦੈ ਬਿਸਮਾਦਾ।
੧ਇਸ ਲਈ ਹੁਣ ਲਿਖ ਦੇਵੇ (ਆਪਣੇ) ਹਜ਼ਥ ਨਾਲ।
੨ਆਪਣੇ ਮਾਮੇ ਲ਼ ਏਥੇ ਭੇਜੇ।