Sri Gur Pratap Suraj Granth

Displaying Page 329 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੩੪੧

੩੭. ।ਭਵਿਜ਼ਖਤ ਵਾਕ॥
੩੬ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੩੮
ਦੋਹਰਾ: +ਬੀਤਹਿ ਪੰਜ ਹਗ਼ਾਰ ਕਲਿ ਤਬਿ ਲਗਿ ਸੰਖਾ ਜਾਨਿ੧।
ਸੁਨਿ ਸ਼ੁਨਾਕ ਸਿੰਘ ਬਾਰਤਾ ਬਿਦਤਹਿ ਸਕਲ ਜਹਾਨ੨ ॥੧॥
ਨਿਸ਼ਾਨੀ ਛੰਦ: ਇਤਨੇ ਬਿਖੈ ਸੁਭਾਅੁ ਮ੍ਰਿਦੁ, ਪਿਖਿ ਕਰਿ ਸਭਿ ਆਏ।
ਸੁਨਹੁ ਜਥਾ ਸਤਿਗੁਰ ਕਹਹਿ, ਸਗਰੇ ਬਿਸਮਾਏ।
ਮਹਾਰਾਜ ਕਿਮ ਹੋਇ ਹੈ, ਜਬਿ ਆਇ ਫਿਰੰਗੀ?
ਪੰਥ ਤੁਮਾਰਾ ਖਾਲਸਾ, ਕਿਮ ਹੁਇ ਸੁਖ ਸੰਗੀ? ॥੨॥
ਕਿਮ ਇਨ ਠਹਿਰਹਿ ਰਾਜ ਤਬਿ, ਜਬਿ ਤਿਨ ਦਲ ਆਵੈ?
ਕੈਸੇ ਹੋਇ ਬ੍ਰਿਤੰਤ ਸਭਿ? ਸੁਨਿ ਗੁਰੂ ਬਤਾਵੈਣ।
ਮੌਨਿ ਫਿਰੰਗੀ੩ ਆਇ ਹੈ, ਦਲ ਜੋਰ ਘਨੇਰੇ੪।
ਸਿੰਘ ਗੁਰਿੰਡ ਸੁ ਸੈਨ ਬਲਿ੫, ਹੁਇ ਹੈ ਬਹੁ ਤੇਰੇ ॥੩॥
ਮਹਿਪਾਲਕ ਦੁਹਿ ਦਿਸ਼ਿਨਿ ਕੇ, ਮਿਲਿ ਹੈਣ ਤਿਸ ਬਾਰੀ।
ਹੁਵੈ ਬਖੇਰਾ ਪਰਸਪਰ, ਐਸੇ ਇਜ਼ਛ ਧਾਰੀ।
ਕਬਹੁ ਸਬਲ ਮਮ ਖਾਲਸਾ, ਹੈ ਨਿਬਲ ਫਿਰੰਗੀ।
ਕਬਹੁ ਨਿਬਲ ਮਮ ਪੰਥ ਹੈ, ਸੇ ਸਬਲ ਕੁਦੰਗੀ੬ ॥੪॥
ਚੌਪਈ: ਰਹੈ ਖਾਲਸਾ ਜਬਿ ਲਗ ਨਾਰੋ੭।
ਤਬਿ ਲਗਿ ਤੇਜ ਦਿਯੋ ਮੁਹਿ ਸਾਰੋ।
ਬੰਧੇ ਜਾਹਿ ਮੋਹ ਕੀ ਫਾਸ।
ਸੁਤ ਬਨਿਤਾਦਿਕ ਬਾਸ ਅਵਾਸ ॥੫॥
ਗਅੂਅਨਿ ਹਾਂਕਹਿ੮ ਰਿਸ਼ਵਤ ਲੇਈ।
ਇਜ਼ਤਾਦਿਕ ਕਰਮਨਿ ਬਸਿ ਤੇਈ।
ਧੀਅ ਭੈਂ ਕਾ ਪੈਸਾ ਖਾਵੈਣ।


+ਸੌ ਸਾਖੀ ਦੀ ਇਹ ਹੁਣ ੧੫ਵੀਣ ਸਾਖੀ ਚਜ਼ਲੀ ਹੈ।
੧ਕਲਜੁਗ ਦਾ ਪੰਜ ਹਗ਼ਾਰ ਵਰ੍ਹਾ ਜਦ ਤਕ ਬੀਤੇਗਾ ਤਦ ਤਕ ਦੀ ਇਹ ਗਿਂਤੀ ਜਾਨੋ।
੨ਜੋ ਪ੍ਰਗਟ ਹੋਣੀ ਹੈ ਸਾਰੇ ਜਹਾਨ ਵਿਚ।
੩ਯੂਰਪ ਦੇ ਅੰਗਰੇਗ਼। ।ਮੌਨ ਤੋਣ ਭਾਵ ਅੰਗ੍ਰੇਗ਼ ਲੈਣਦੇ ਹਨ॥।
੪ਬਹੁਤ ਫੌਜਾਣ ਜੋੜਕੇ।
੫ਗੁਰਾਣ ਦੇ ਸਿੰਘਾਂ ਦੀ ਸੈਨਾ ਬੜੀ ਬਲੀ ਹੈ ।ਗੁਰਿੰਡ = ਗੁਰੂਆਣ ਦੇ॥।
੬ਖੋਟੇ ਢੰਗ ਵਾਲੇ (ਫਿਰੰਗੀ)।
੭(ਕੁਟੰਬ ਆਦਿ ਤੋਣ) ਨਿਆਰਾ ਰਹੇਗਾ। (ਅ) (ਹਿੰਦੂ ਤੁਰਕਾਣ ਤੋਣ) ਨਿਆਰਾ ਰਹੇਗਾ।
੮ਭਾਵ, ਸ਼ਸਤ੍ਰ ਛਜ਼ਡਕੇ ਗਅੂਆਣ ਚਾਰਨ ਲਗ ਪੈਂਗੇ। ਸੌ ਸਾਖੀ ਦਾ ਪਾਠ ਹੈ:-ਗਾਇਨ ਹਾਂਕਤ ਗੁਯਕਲ ਧੀਏ।
ਇਸ ਦਾ ਇਅੁਣ ਬੀ ਅਰਥ ਕਰਦੇ ਹਨ, (ਗੁਯਕਲ =) ਗੁਜਰ ਜਿਵੇਣ ਗਅੂਆਣ (ਪੈਸੇ ਲੈਕੇ) ਹਜ਼ਕ ਦੇਣਦੇ ਹਨ
ਤਿਵੇਣ (ਪੈਸਾ ਲੈਕੇ) ਧੀਆਣ ਦੇ ਦੇਣਗੇ।

Displaying Page 329 of 448 from Volume 15