Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੩੪੨
੪੨. ।ਸੂਬੇ ਤੇ ਖਜ਼ਤ੍ਰੀਆਣ ਦਾ ਗੁਰੂ ਜੀ ਲ਼ ਵੰਗਾਰਨਾ॥
੪੧ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੪੩
ਦੋਹਰਾ: ਸਨਮੁਖ ਭਯੋ ਨਬਾਬ ਜਬਿ, ਬਹੁ ਸੈਨਾ ਮਰਿਵਾਇ।
ਦ੍ਰਿਸ਼ਟਿ ਪਰਸਪਰ ਪ੍ਰੇਰਿ ਤਬਿ, ਪਿਖੇ ਰੂਪ ਦ੍ਰਿਗ ਲਾਇ ॥੧॥
ਚੌਪਈ: ਕਰ ਧਨੁ, ਕਟ ਇਖਧੀ੧ ਸ਼ਮਸ਼ੇਰ੨।
ਸਿਪਰ ਸਹਤ ਸ਼੍ਰੀ ਗੁਰ ਸਮ ਸ਼ੇਰ।
ਬਡੇ ਪ੍ਰਤਾਪਵੰਤਿ ਪਿਖਿ ਕਰਿ ਕੈ।
ਹਤਨਿ ਹੇਤ ਗਨ ਜਤਨ ਸਿਮਰਿ ਕੈ ॥੨॥
ਤੁਰੰਗ ਨਚਾਵਤਿ ਜੁਤਿ ਗਜਗਾਹਨਿ੩।
ਸਿਜ਼ਖਨਿ ਕੋ ਚਾਹਤਿ ਅਵਿਗਾਹਨਿ੪।
ਚਾਂਪ ਹਾਥ ਮਹਿ ਤੀਰ ਨਿਕਾਰਤਿ।
ਐਣਚਿ ਕਾਨ ਲਗਿ ਬਲ ਕਰਿ ਮਾਰਤਿ ॥੩॥
ਕੰਚਨਿ ਕੇਰ ਬਿਭੂਖਨ ਅੰਗ।
ਜਬਰ ਜਵਾਹਰਿ ਜਰਤੀ ਸੰਗ।
ਬਲੀ ਚਪਲ ਬਡ ਮੋਲ ਤੁਰੰਗ।
ਠਹਿਰਤਿ ਨਹਿ ਥਰਕਤਿ ਬਿਚ ਜੰਗ੫ ॥੪॥
ਤਿਮ ਦੋਨਹੁ ਖਜ਼ਤ੍ਰੀ ਚਲਿ ਆਏ।
ਗੁਰੁ ਕੋ ਹੇਰਿ ਰਿਦੇ ਤਪਤਾਏ।
ਤਿਨਹੁ ਬਿਲੋਕਤਿ ਸਤਿਗੁਰ ਬੋਲੇ।
ਅਬਹਿ ਕਾਲ, ਪਲਟਾ ਪਿਤ ਕੋ ਲੇ੬ ॥੫॥
ਕਿਮ ਕਾਇਰ ਬਨਿ ਸਮੁਖ ਨ ਆਵਹੁ?
ਰਚਿ ਅੁਪਾਧਿ ਬਡਿ ਤੁਰਕ ਹਨਾਵਹੁ।
ਬੈਹਿ ਕਚਹਿਰੀ ਬਾਤਿ ਬਨੈ ਹੈਣ।
-ਪਿਤ ਪਲਟਾ ਗੁਰੁ ਤੇ ਹਮ ਲੈਹੈਣ- ॥੬॥
ਤੁਮ ਕਹਿਬੋ ਕਹੁ ਮਹਿਦ ਧਿਕਾਰੂ।
ਨਹਿ ਢਿਗ ਹੋਵਤਿ ਜੰਗ ਮਝਾਰੂ੭।
੧ਹਜ਼ਥ ਵਿਚ ਧਨੁਖ, ਲਕ ਵਿਚ ਭਜ਼ਥਾ ।ਸੰ: ਇੁਧੀ॥
੨ਤਲਵਾਰ।
੩ਦੇਖੋ ਇਸੇ ਰਾਸ ਦਾ ਅੰਸੂ ੩੯ ਅੰਕ ੩੫ ਦੀ ਪਹਿਲੀ ਸਤਰ ਦਾ ਪ੍ਰਯਾਯ।
੪ਹਲ ਚਲ ਪਾ ਦੇਣੀ। (ਅ) ਭਾਵ, ਸਿਜ਼ਖਾਂ ਲ਼ ਲਘ ਕੇ ਸਤਿਗੁਰੂ ਜੀ ਪਾਸ ਜਾਵਂਾ ਚਾਹੁੰਦਾ ਹੈ।
੫ਟਿਕਦਾ ਨਹੀਣ ਤੇ ਥਰਕਦਾ ਰਹਿਣਦਾ ਹੈ ਭਾਵ ਦਾਅੁ ਘਾਅੁ ਤੋਣ ਬਚਂ ਲਈ ਇਧਰ ਅੁਧਰ ਹੁੰਦਾ ਰਹਿਦਾ ਹੈ।
੬ਹੁਣ ਸਮਾਂ ਹੈ ਪਿਤਾ ਦਾ ਬਦਲਾ ਲੈ ਲੈ।
੭(ਕਿਅੁਣਕਿ) ਜੰਗ ਵਿਚ ਤਾਂ ਨੇੜੇ ਨਹੀਣ ਢੁਕਦੇ ਹੋ।