Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੩੪੨
੪੮. ।ਪ੍ਰਸੂਤ ਪੀੜਾ ਹਰੀ। ਅੁਗ਼ਬਕ ਢਹਾਇਆ॥
੪੭ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੪੯
ਦੋਹਰਾ: ਨੌਰੰਗ ਕੀ ਬੇਗਮ ਹੁਤੀ, ਗਰਭਵਤੀ ਨਵ ਮਾਸ।
ਸਮੇਣ ਪ੍ਰਸੂਤਨਿ ਕੇ ਤਬੈ, ਅਟਕ ਰਹੀ ਦੁਖਰਾਸ ॥੧॥
ਚੌਪਈ: ਜਤਨ ਅਨੇਕ ਕਰਤਿ ਬਹੁ ਸਾਨੇ।
ਟੋਨਾ ਟਾਮਨ ਕੌਨ ਬਖਾਨੇ੧।
ਆਨਿ ਹਗ਼ਾਰਹੁ ਕਿਯ ਅੁਪਚਾਰੂ।
ਕਿਸਹੂੰ ਤੇ ਨਹਿ ਕਾਰਜ ਸਾਰੂ ॥੨॥
ਬੇਗਮ ਕਸ਼ਟ ਪਾਇ ਅਤਿ ਰਹੀ।
ਸੁਨਿ ਬਹੁ ਬੇਰ ਸ਼ਾਹ ਸੋਣ ਕਹੀ।
ਅਨਿਕ ਸਯਾਨੇ ਪੁਨਹਿ ਬੁਲਾਏ।
ਕਰਿ ਅੁਪਚਾਰ ਥਕੇ ਸਮੁਦਾਏ ॥੩॥
ਧਾਇ੨ ਅਨੇਕ ਨਗਰ ਤੇ ਗਈ।
ਤਅੂ ਪ੍ਰਸੂਤ ਨ ਕਿਸ ਤੇ ਭਈ।
ਅਨਿਕ ਰੀਤਿ ਕੇ ਕਰਤਿ ਇਲਾਜ।
ਪਚਿ ਪਚਿ ਹਾਰੇ ਬੈਦ ਸਮਾਜ ॥੪॥
ਸਭਾ ਬਿਖੈ ਜਬਿ ਗੁਰ ਸੁਤ ਆਏ।
ਸਾਦਰ ਬੋਲਤਿ ਸ਼ਾਹੁ ਬਿਠਾਏ।
ਬੇਗਮ ਕੈ ਪ੍ਰਸੂਤ ਹੁਇ ਨਾਂਹੀ।
ਲਖਹੁ ਇਲਾਜ, ਕਰਹੁ ਅਬਿ ਤਾਂਹੀ ॥੫॥
ਤੁਮ ਸਮ ਪੁਰਖਨਿ ਪਾਸ ਹੁਵੰਤਿ੩।
ਔਖਧਿ ਕਿਧੌਣ ਜੰਤ੍ਰ ਕੈ ਮੰਤ।
ਕਸ਼ਟ ਛੁਡਾਵਹੁ ਬੇਗਮ ਕੇਰਾ।
ਬਹੁ ਕਲਾਮ ਤੇ੪ ਸੁਖ ਨਹਿ ਹੇਰਾ ॥੬॥
ਸਕਲ ਸਿਆਨੇ ਰਹਿ ਪਚ ਹਾਰੀ।
ਕਿਸ ਕੋ ਸਫਲ ਨ ਕੋ ਅੁਪਚਾਰੀ।
ਸੁਨਿ ਸਤਿਗੁਰ ਕੇ ਨਦਨ ਕਹੈਣ।
ਹਮਰੇ ਤੌ ਇਕ ਜਪੁਜੀ ਅਹੈ ॥੭॥
ਸਗਲੇ ਕਸ਼ਟਨਿ ਕਹੁ ਨਿਰਵਾਰਿਤ।
੧ਟੂਂੇ ਟਾਂੇ (ਜਿਤਨੇ ਕੀਤੇ ਤਿਨ੍ਹਾਂ ਲ਼) ਕੌਂ ਕਹਿ ਸਕੇ।
੨ਦਾਈਆਣ।
੩ਤੁਹਾਡੇ ਵਰਗੇ ਪੁਰਸ਼ਾਂ ਦੇ ਪਾਸ ਹੁੰਦੇ ਹਨ।
੪ਬਹੁਤ ਕਲਾਮਾ ਪੜ੍ਹਨ ਤੇ ਬੀ....।