Sri Gur Pratap Suraj Granth

Displaying Page 33 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੪੫

ਤੂੰ ਬਤਾਅੁ ਕਹੁ ਕੈਸੇ ਕਰਨਾ।
ਮਿਲਹੁ ਕਿ ਨਹੀਣ ਸ਼ਤ੍ਰ ਗਨ ਹਰਨਾ?
ਬੋਲੋ ਸਾਧ ਆਪ ਹੋ ਮਾਲਕ।
ਤੁਮਰਾ ਬੰਦਾ ਕਰੌਣ ਨ ਆਲਕ੧ ॥੩੭॥
ਹੁਇ ਰਾਵਰਿ ਆਇਸੁ ਅਨੁਸਾਰੀ।
ਕਰੌਣ ਜੰਗ ਭੰਗੌਣ ਰਿਪੁ ਭਾਰੀ।
ਤੁਮ ਸਹਾਇਤਾ ਲੈ ਖਰ ਖੰਡਾ।
ਕਰੌਣ ਘਮੰਡ੨ ਪ੍ਰਚੰਡ ਖਡ ਖੰਡਾ ॥੩੮॥
ਹਸਿ ਬੋਲੇ ਹਮ ਦੀਨਾ ਹੁਕਮ।
ਬਾਲੂ ਮਜ਼ਧ ਨਿਕਾਸਾ ਰੁਕਮ੩।
ਦੇਸ਼ ਪੰਜਾਬ ਜਾਹੁ ਮਮ ਬਦਲਾ੪।
*ਬਿਮੁਖ ਹੂਏ ਮੇਰੇ ਮਨ ਰਦਲਾ੫ ॥੩੯॥
ਪੰਥ ਤੇਜ ਤੇਰੇ ਹੀ ਦੀਨਾ੬।
ਸਭਿਨਿ ਬਿਖੈ ਤੋ ਕੋ ਮੁਖਿ ਕੀਨਾ।
ਅਪਨਿ ਆਪ ਤੇ ਭਾਖੋ ਬੰਦਾ।
ਇਹ ਬਿਦਤੈ ਜਗ ਨਾਮ ਬਿਲਦਾ ॥੪੦॥
ਨਹਿ ਠਹਿਰਹਿ ਰਿਪੁ ਤੋਹਿ ਅਗਾਰੀ।
ਹੁਇ ਸੰਘਰ ਘਮਸਾਨ ਅੁਦਾਰੀ।
ਲਰੈਣ ਅਰੈਣ ਲਾਖਹੁ ਹੀ ਮਰੈਣ।
ਬਚੈਣ ਸੁ ਜੀਵ ਭਾਜ ਜੋ ਪਰੈਣ ॥੪੧॥
ਸੁਨਿ ਗੁਰਵਾਕ ਭਯੋ ਮਨ ਗਾਢੋ।
ਹਾਥ ਜੋਰਿ ਸਨਮੁਖ ਰਹਿ ਠਾਢੋ।
ਕਰਨ ਜੰਗ ਕੋ ਭਾ ਅਨੁਸਾਰੀ।
ਕ੍ਰਿਪਾ ਦ੍ਰਿਸ਼ਟਿ ਸਤਿਗੁਰੂ ਨਿਹਾਰੀ ॥੪੨॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਅੁਜ਼ਤਰ ਐਨੇ ਬੰਦੇ ਕੋ ਪ੍ਰਸੰਗ ਬਰਨਨ
ਨਾਮ ਪੰਚਮੋਣ ਅੰਸੂ ॥੫॥

੧ਆਲਸ।
੨ਯੁਜ਼ਧ।
੩ਰੇਤ ਵਿਚੋਣ ਸੋਨਾ ਕਢਿਆ ਹੈ।
੪ਪੰਜਾਬ ਦੇਸ਼ ਵਿਚ ਮੇਰੀ ਥਾਵੇਣ ਜਾਵੋ।
*ਇਹ ਤੁਕਾਣ ਸੌ ਸਾਖੀ ਦੀ ੫੭ਵੀਣ ਸਾਖੀ ਦੀਆਣ ਹਨ। ਇਸੇ ਕਰਕੇ ਸਿਥਲ ਜੇਹੀਆਣ ਹਨ, ਕਵੀ ਜੀ ਦੀ
ਰਚਨਾਂ ਤੁਜ਼ਲ ਨਹੀਣ ਹਨ।
੫ਹੇ ਮੇਰੇ ਬੰਦੇ! ਜੋ ਬੇਮੁਖ ਹੋਏ ਹਨ ਅੁਨ੍ਹਾਂ ਲ਼ ਰਜ਼ਦ ਕਰ ।ਮਨ=ਮਨੁਜ, ਬੰਦਾ॥।
੬ਤੇਜਵਾਲਾ ਪੰਥ ਤੇਰੇ ਹਜ਼ਥ ਦਿਜ਼ਤਾ ਹੈ।

Displaying Page 33 of 299 from Volume 20