Sri Gur Pratap Suraj Granth

Displaying Page 33 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੪੬

੪. ।ਬਾਗ਼ ਗੁਰੂ ਜੀ ਨੇ ਫੜਿਆ॥
੩ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੫
ਦੋਹਰਾ: ਖੇਲਤਿ ਅਧਿਕ ਸ਼ਿਕਾਰ ਕੋ,
ਸ਼ਾਹਜਹਾਂ ਬਨ ਮਾਂਹਿ।
ਹਤਿ ਕਰਿ ਚਲੋ ਲਹੌਰ ਦਿਸ਼ਿ,
ਹਨੇ ਜੀਵ ਬਹੁ ਤਾਂਹਿ ॥੧॥
ਚੌਪਈ: ਬਾਜ ਵਲਾਇਤ ਕਿਸਿ ਤੇ ਆਯੋ।
ਹਿਤ ਸੁਾਤ ਪਿਖਿ ਭਲੋ ਪਠਾਯੋ।
ਲਖਿ ਆਛੋ ਹਿਤਿ ਪਿਖਨਿ ਤਮਾਸ਼ੇ।
ਚਢੋ ਸ਼ਾਹੁ ਆਯੋ ਇਤ ਪਾਸੇ ॥੨॥
ਹਟਿ ਜਬਿ ਚਲੋ੧, ਬਿਹਗ ਸੁਰਕਾਬ੨।
ਨਿਕਸਿ ਅੁਡੋ ਪਿਖਿ ਸ਼ਾਹ ਅਜਾਬ੩।
ਨਿਜ ਕਰ ਤੇ ਤਬਿ ਬਾਜ ਚਲਾਯਹੁ।
ਤੀਰ ਮਨਿਦ ਬਿਹਗ ਪਰ ਆਯਹੁ ॥੩॥
ਹੁਤੋ ਅਘਾਯਹੁ ਕਰੀ ਨ ਚੋਟਿ੪।
ਬਾਜਿ ਕੁਮਤਿ ਨਰ ਮਹਿ ਇਹ ਖੋਟ।
ਤ੍ਰਿਪਤਿ ਹੋਇ ਪੁਨ ਕਾਮ ਨ ਆਵੈਣ੫।
ਦਾ ਦੇਤਿ ਪ੍ਰਭੁ ਤੇ੬ ਫਿਰਿ ਜਾਵੈਣ ॥੪॥
ਦੇਖਤਿ ਰਹੋ ਸ਼ਾਹੁ ਬਹੁਤੇਰਾ।
ਗਯੋ ਬਾਜ ਖਗ ਪਾਛੇ ਹੇਰਾ।
ਨਹਿ ਮਾਰੋ ਨਹਿ ਹਟਿ ਕਰਿ ਬੈਸੇ੭।
ਚਲੋ ਗਯੋ ਅੁਡਿ ਨਭ ਮਹਿ ਤੈਸੇ ॥੫॥
ਥਕਤਿ ਸ਼ਾਹੁ ਤਹਿ ਤੇ ਚਲਿ ਪਰੋ।
ਲਵਪੁਰਿ ਓਰਿ ਪਯਾਨਾ ਕਰੋ।
ਕੁਛਕ ਸਅੂਰਨਿ ਕੇ ਤਹਿ ਮੋਰਿ।


੧(ਪਾਤਸ਼ਾਹ) ਜਦੋਣ ਮੁੜ ਚਲਿਆ।
੨ਚਕਵਾ
।ਫਾ: ਸੁਰਖਾਬ॥
੩ਅਨੋਖਾ, ਅਜੀਬ।
੪(ਬਾਗ਼) ਰਜ਼ਜਿਆ ਹੋਇਆ ਸੀ (ਸੁਰਖਾਬ ਲ਼ ਅੁਸ ਨੇ) ਮਾਰਿਆ ਨਾ।
੫ਬਾਜ ਤੇ ਮੂਰਖ ਪੁਰਸ਼ ਵਿਚ ਇਹ ਖੋਟ ਹੈ
ਕਿ ਰਜ਼ਜੇ ਹੋਏ ਕੰਮ ਨਹੀਣ ਆਅੁਣਦੇ।
੬ਮਾਲਕ ਤੋਣ।
੭ਨਾਂ ਹੀ ਹਜ਼ਥ ਤੇ ਬੈਠਾ ਮੁੜਕੇ।

Displaying Page 33 of 459 from Volume 6