Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੪੫
ਅਜ਼ਖਰ ਲਿਖੈ ਦੇਖਿ ਕਰਿ ਕਹੋ।
ਸਭਿ ਆਵਹੁ, ਇਕ ਪਤਾ ਸੁ ਲਹੋ੧ ॥੧੩॥
ਗੁਰੂ ਹਾਥ ਕੀ ਲਿਖਤਿ ਦਿਖੀਜਹਿ।
ਮੈਣ ਅਬ ਪਠਿਹੌਣ ਸਰਬ ਸੁਨੀਜਹਿ।
ਗਏ ਧਾਇ ਤਿਸ ਦੇਖੋ ਜਾਇ।
ਪਠਿ ਅਜ਼ਖਰ ਸੋ ਬ੍ਰਿਜ਼ਧ ਸੁਨਾਇ ॥੧੪॥
ਆਇ ਇਹਾਂ ਦਰ ਪਾਰਹਿ੨ ਜੋਅੂ।
ਹਮ ਨਹਿਣ ਗੁਰੂ, ਸਿਜ਼ਖ ਨਹਿਣ ਸੋਅੂ।
ਹਲਤ ਪਲਤ ਮਹਿਣ ਨਹੀਣ ਸਹਾਈ।
ਜੋ ਆਇਸੁ ਕੋ ਦੇਹਿ ਮਿਟਾਈ ॥੧੫॥
ਸੁਨਿ ਸੰਗਤਿ ਸਗਰੀ ਬਿਸਮਾਨੀ।
ਕਿਮਿਹੂੰ ਕਹੀ ਜਾਇ ਨਹਿਣ ਬਾਨੀ।
ਆਨ੩ ਗੁਰੂ ਕੀ ਅੁਲਘ ਨ ਸਜ਼ਕਈਣ।
ਖਰੇ ਪਰਸਪਰ ਮੁਖ ਕੋ ਤਜ਼ਕਈਣ ॥੧੬॥
-ਜਾਨੀ ਜਾਇ ਜੁਗਤਿ ਨਹਿਣ ਕੋਈ।
ਜਿਸ ਤੇ ਦਰਸ ਗੁਰੂ ਕਹੁ ਹੋਈ-।
ਚਿੰਤਮਾਨ ਹੈ ਕਰਿ ਤਬਿ ਸਾਰੇ।
ਸ਼ਰਨ ਬ੍ਰਿਜ਼ਧ ਕੀ ਬਾਕ ਅੁਚਾਰੇ ॥੧੭॥
ਇਹ ਕੌਤਕ ਸਭਿ ਆਪ ਦਿਖਾਏ।
ਤੁਮ ਬਿਨ ਕਿਸ ਤੇ ਹੈ ਨ ਅੁਪਾਏ।
ਸਭਿ ਸੰਗਤਿ ਪਰ ਕਰੁਨਾ ਕਰੀਏ।
ਆਪ ਜਤਨ ਕਰਿ ਗੁਰੂ ਦਿਖਰੀਏ ॥੧੮॥
ਸੁਨਿ ਬਿਚਾਰ ਬੁਜ਼ਢੇ ਤਬਿ ਕੀਨਸਿ।
ਸਿਜ਼ਖਨ ਪਰ ਕਰੁਨਾ ਰਸ ਭੀਨਸਿ।
ਚਿਤਵੋ -ਗੁਰੁ ਨੇ ਬਚਨ ਅੁਚਾਰਾ।
ਹੋਹਿ ਦੋਸ਼ ਜੇ ਖੋਲਹਿਣ ਦਾਰਾ ॥੧੯॥
ਅਪਰ ਥਾਨ ਕੋ ਪਾਰਨ ਕਰੌਣ੪।
ਤਹਾਂ ਨਹੀਣ ਇਸ ਦੋਸ਼ ਨਿਹਰੌਣ।
੧ਇਕ ਪਤਾ ਮਿਲ ਗਿਆ ਹੈ।
੨ਖੋਲੇਗਾ।
੩ਮਿਰਯਾਦਾ (ਅ) ਪ੍ਰਤਿਜ਼ਗਾ।
੪ਪਾੜਨਾਂ ਕਰਾਣ।