Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੪੬
ਦਰਸ਼ਨ ਕਰਿ ਕੈ ਬਿਨਤੀ ਠਾਨਹਿਣ।
ਸਭਿ ਅਪਰਾਧ ਛਿਮਹਿ, ਹਿਤ ਜਾਨਹਿਣ੧- ॥੨੦॥
ਰਿਦੈ ਧਾਨ ਧਰਿ ਬੰਦਨ ਕੀਨਸਿ।
ਕੋਸ਼ਟ ਕੋ ਪਿਛਲੀ ਦਿਸ਼ ਚੀਨਸਿ।
ਤਹਾਂ ਜਾਇ ਕਰਿ ਈਣਟ ਅੁਖੇਰੀ।
ਤੀਛਨ ਲੋਹ ਸੰਗ ਤਿਸ ਬੇਰੀ ॥੨੧॥
ਗਰੀ ਕਰੀ੨ ਤਹਿਣ ਪ੍ਰਵਿਸ਼ਨਿ ਜੇਤੀ।
ਸੰਗਤਿ ਦੇਖਤਿ ਅਚਰਜ ਸੇਤੀ।
ਪਸ਼ਚਮ ਦਿਸ਼ ਮਹਿਣ ਕੋਸ਼ਠ ਦਾਰਾ।
ਪੂਰਬ ਦਿਸ਼ਾ ਪਾਰ ਕੋ ਪਾਰਾ੩ ॥੨੨॥
ਅੰਤਰ ਧੀਰਜ ਧਾਰਿ ਪ੍ਰਵੇਸ਼ਾ।
ਪਿਖੇ ਗੁਰੂ ਤਬਿ ਮਨਹੁ ਮਹੇਸ਼ਾ।
ਆਸਨ ਲਾਇ ਸਮਾਧਿ ਅਗਾਧਾ।
ਬ੍ਰਹਮ ਰੂਪ ਇਕ ਅਚਲ ਅਬਾਧਾ ॥੨੩॥
ਅੰਗ ਅਡੋਲ ਟਿਕੇ ਜਗ ਸਾਮੀ।
ਕੋਟਿ ਬਰਖ ਜਿਮਿ ਸ਼ਿਵ ਨਿਸ਼ਕਾਮੀ੪।
ਪਦ ਅਰਬਿੰਦ ਬੰਦਨਾ ਧਾਰੀ।
ਕਰ ਸਪਰਸ਼ ਕਰਿ ਥਿਰੋ ਅਗਾਰੀ ॥੨੪॥
ਛੁਵਤਨ* ਹਾਥ ਸਮਾਧਿ ਵਿਰਾਮ੫।
ਖੁਲੇ ਬਿਲੋਚਨ ਕ੍ਰਿਪਾ ਸੁ ਧਾਮ੬।
ਦੇਖਿ ਬ੍ਰਿਜ਼ਧ ਕੋ ਬਾਕ ਅੁਚਾਰਾ।
ਕਿਮਿ ਤੈਣ ਟਾਰੋ ਹੁਕਮ ਹਮਾਰਾ? ॥੨੫॥
ਸ਼੍ਰੀ ਗੁਰੁ! ਹਮ ਨਹਿਣ ਆਇਸੁ ਟਾਰੀ।
ਤਜਿ ਦਰ, ਫੋਰੋ ਦਾਰ ਪਿਛਾਰੀ੭।
੧ਗੁਰੂ ਜੀ ਪ੍ਰੇਮ ਲ਼ ਹੀ ਜਾਣਦੇ ਹਨ, ਭਾਵ ਓਹ ਗੁਜ਼ਸੇ ਕਦੇ ਨਹੀਣ ਹੁੰਦੇ (ਅ) ਮੇਰੇ ਪ੍ਰੇਮ ਲ਼ ਜਾਣ ਲੈਂ (ਕਿ
ਇਸ ਦੀ ਅਵਗਾ ਦਾ ਕਾਰਣ ਪ੍ਰੇਮ ਹੈ ਬੇਅਦਬੀ ਨਹੀਣ)।
੨ਮੋਰੀ ਕੀਤੀ।
੩ਪਾੜ ਪਾੜਿਆ।
੪ਕਾਮਨਾ ਤੋਣ ਰਹਤ ਸ਼ਿਵ ਜੀ।
*ਪਾ:-ਛੂਵਤਿ।
੫ਅੁਟਕ ਗਈ, ।ਸੰਸ: ਵਿਰਾਮ = ਕਿਸੇ ਕ੍ਰਿਯਾ ਦਾ ਰੁਕ ਜਾਣਾ॥ ਸਮਾਧੀ ਦੇ ਪ੍ਰਵਾਹ ਦਾ ਰੁਕ ਜਾਣਾ ਸਮਾਧੀ
ਦਾ ਖੁਲ੍ਹ ਜਾਣਾ ਹੈ।
੬ਭਾਵ ਗੁਰੂ ਜੀ ਦੇ ਨੇਤ੍ਰ।
੭ਪਿਛਲੇ ਪਾਸਿਓਣ ਰਸਤਾ ਪਾੜਿਆ ਹੈ।