Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੩੪੩
੪੫. ।ਸ਼੍ਰੀ ਗੁਰੂ ਜੀ ਦਾ ਪ੍ਰਤਾਪ॥
੪੪ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੪੬
ਦੋਹਰਾ: ਗ਼ੋਰਾਵਰ ਸਿੰਘ ਨਾਮ ਧਰਿ, ਸੁਨਿ ਹਰਖੋ ਪਰਵਾਰ।
ਅੁਤ ਅਜੀਤ ਸਿੰਘ ਖੇਲਤੇ, ਭੂਖਨ ਸ਼ਬਦ ਸੁ ਧਾਰਿ ॥੧॥
ਚੌਪਈ: ਸਤਿਗੁਰੂ ਘਰ ਜੁਗ ਸਾਹਿਬਗ਼ਾਦੇ।
ਮਾਤ ਬਿਲੋਕਤਿ ਚਿਤ ਅਹਿਲਾਂਦੇ।
ਬਸਨ ਬਿਭੂਖਨ ਪਾਇ ਨਵੀਨੇ।
ਡੀਠ ਨ ਲਗਹਿ ਦਿਠੌਨਾ ਦੀਨੇ੧ ॥੨॥
ਕਰਹਿ ਦੁਲਾਰਨ ਦਾਈ ਦਾਏ੨।
ਪੁਰਿ ਨਰ ਨਾਰਿ ਹੇਰਿ ਹਰਖਾਏ।
ਸੰਗਤਿ ਸਹਿਤ ਮਸੰਦਨਿ ਬ੍ਰਿੰਦ।
ਸੁਨਹਿ ਜਨਮ ਗੁਰ ਨਦ ਅਨਦ ॥੩॥
ਅਲਕਾਰ ਰਚਨਾ ਬਿਧਿ ਨਾਨਾ।
ਸੁਧਰਾਵਹਿ੩ ਦੇ ਦਰਬ ਮਹਾਨਾ।
ਭਾਂਤਿ ਭਾਂਤਿ ਕੇ ਬਸਨ ਬਨਾਵਹਿ।
ਗੁਰੂ ਰਿਝਾਵਨਿ ਕਾਰਨ ਲਾਵਹਿ ॥੪॥
ਕਲੀਧਰ ਘਰ ਅੁਤਸਵ ਘਨੇ।
ਦਿਨ ਪ੍ਰਤਿ ਹੋਤਿ ਅਨਦ ਕੋ ਜਨੇ੪।
ਦਿਵਸ ਬਸੋਏ੫ ਕੋ ਬਡ ਮੇਲਾ।
ਚਹੁੰ ਦਿਸ਼ਿ ਤੇ ਨਰ ਨਾਰਿ ਸਕੇਲਾ ॥੫॥
ਸ਼ਸਤ੍ਰ ਸਜਾਇ ਅੂਚ ਥਲ ਬੈਸੇ।
ਬੀਚ ਸਭਾ ਕੇ ਰਘੁਵਰ ਜੈਸੇ।
ਵਸਤੁ ਅਜਾਇਬ ਪੁੰਜ ਅਕੋਰ।
ਅਰਪਤਿ ਆਨਿ ਦੁਅੂ ਕਰ ਜੋਰਿ ॥੬॥
ਜੁਗ ਲੋਕਨਿ ਕੀ ਚਹਿ ਕਜ਼ਲਾਨਾ।
ਦਰਸ਼ਨ ਦਰਸਹਿ ਭਾਵ ਮਹਾਨਾ।
ਸੁਤ ਬਿਤ ਆਦਿ ਰਿਦੇ ਕਰਿ ਆਸ।
੧(ਇਸ ਕਰਕੇ) ਕਾਲਾ ਦਾ ਲਾਇਆ।
੨ਦਾਈ = ਪਾਲਂ ਵਾਲੀ। ਦੁਜ਼ਧ ਚੁੰਘਾਅੁਣ ਵਾਲੀ। ਦਾਇਆ = ਖਿਡਾਵਾ।
*ਜਬਾਨੀ ਸਰਦਾਰ ਮਾਨ ਸਿੰਘ ਜੀ।
੩ਬਣਵਾਅੁਣਦੇ ਹਨ।
੪ਜਂਾਵਂ ਵਾਲੇ।
੫ਵਸਾਖੀ।