Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੪੪
ਮਾਨ ਸਿੰਘ ਤਬਿ ਚਲਤਿ ਅੁਚਾਰੇ।
ਇਹ ਮਗ ਪਹੁਚੈ ਮਾਛੀਵਾਰੇ੧ ॥੮॥
ਤਾਰੇ ਸੇਧ ਨਿਹਾਰਤਿ ਚਲੋ।
ਪੁਰਿ ਲਗਿ ਖੋਜਤਿ ਗੁਰ ਸੰਗ ਮਿਲੋ।
ਧਰਮ ਸਿੰਘ ਬੋਲੋ ਮਤਿ ਧੀਰ।
ਖੋਜਤਿ ਗਮਨਹੁ ਇਤ ਅੁਤ ਤੀਰ੨ ॥੯॥
ਨ੍ਰਿਭੈ ਬੀਰ ਤੀਨਹੁ ਤਬਿ ਚਾਲੇ।
ਮਾਰਗ ਇਤ ਅੁਤ ਫਿਰਤਿ ਸੰਭਾਲੇ।
ਖੋਜਤਿ ਸ਼੍ਰੀ ਸਤਿਗੁਰ ਕੋ ਜਾਤ।
ਇਸ ਬਿਧਿ ਬਿਤੀ ਸਕਲ ਹੀ ਰਾਤਿ ॥੧੦॥
ਜਬੈ ਸਮਾ ਅਰਣੋਦੈ ਹੋਯੋ।
ਚੰਦ ਪ੍ਰਕਾਸ਼ ਮੰਦ ਕੋ ਜੋਯੋ।
ਪੂਰਬ ਦਿਸ਼ ਮੁਖ ਲਾਲ ਦਿਖਾਯੋ।
ਜਨੁ ਤੁਰਕਨਿ ਕੋ ਚਹਤਿ ਖਪਾਯੋ ॥੧੧॥
ਤਿਮਰ ਤੋਮ ਪਤਰੋ ਹੁਇ ਗਯੋ੩।
ਕੁਛਕ ਪ੍ਰਕਾਸ਼ ਅਕਾਸ਼ਹਿ ਭਯੋ।
ਗਮਨਤਿ ਦੇਖਤਿ ਪਹੁਚੇ ਤਹਿਵਾ।
ਸੁਪਤਿ ਜਗਤਪਤਿ ਪ੍ਰਭੁ ਥਿਰ ਜਹਿਵਾ ॥੧੨॥
ਗ਼ੇਵਰ ਕਿਤਿਕ ਅੁਤਾਰਨ ਕਰੇ।
ਘਟੀ੪ ਹਰਟ ਕੀ ਸਿਰ ਤਰ ਧਰੇ।
ਗੁਲਸ਼ਤ੍ਰਾਣ੫ ਅੰਗੁਸ਼ਟ ਮਝਾਰਾ।
ਪਹਿਰੇ ਰਾਖੋ ਨਹੀਣ ਅੁਤਾਰਾ ॥੧੩॥
ਮੋਲ ਹਗ਼ਾਰ ਇਕਾਦਸ਼ ਤਾਹੂ।
ਰਾਖਹਿ ਬਡ ਧਨੁ੬ ਧਰਿ ਕਰਿ ਮਾਂਹੂੰ।
ਸਮੇਣ ਪਨਚ ਐਣਚਨਿ ਕੇ ਜੋਅੂ।
੧ਇਹ ਰਾਹ ਪੁਜ਼ਜਦਾ ਹੈ ਮਾਛੀਵਾੜੇ।
੨ਨੇੜੇ ਨੇੜੇ।
੩ਸਾਰਾ ਹਨੇਰਾ ਪਤਲਾ ਪੈ ਗਿਆ।
੪ਟਿੰਡ।
੫ਅੰਗੂਠੇ ਅੁਤੇ ਤੇ ਨਾਲ ਦੀ ਅੁਣਗਲ ਪਰ ਪਹਿਰਿਆਣ ਜਾਣ ਵਾਲੀ ਚਮੜੇ ਦੀ ਟੋਪੀ ਜਿਸ ਨਾਲ ਤੀਰ
ਚਲਾਅੁਣਦਿਆਣ ਆਣਟੀਆਣ ਨਹੀਣ ਪੈਣਦੀਆਣ ।ਸੰਸ:, ਅਗੁਲਿਤ੍ਰ ਤੇ ਅੰਗੁਲਤ੍ਰਾਨ=ਅੁਣਗਲੀ ਦੀ ਰਜ਼ਖਾ ਕਰਨ
ਵਾਲਾ॥।
੬ਧਨੁਖ।