Sri Gur Pratap Suraj Granth

Displaying Page 331 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੩੪੪

੪੨. ।ਭਾਈ ਭਗਤੂ-ਜਾਰੀ॥
੪੧ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੪੩
ਦੋਹਰਾ: ਜਨਮੋ ਪੁਜ਼ਤ੍ਰ ਅਨਦ ਭਾ, ਸਭਿ ਗਾਤਨਿ ਕੇ ਮਾਂਹਿ੧।
ਬਧੀ ਬਧਾਈ ਬਿਬਿਧਿ ਬਿਧਿ, ਗਾਇ ਕਰਤਿ ਅੁਤਸਾਹਿ ॥੧॥
ਚੌਪਈ: ਸਭਿ ਗਾਤੀ ਮਿਲਿ ਕੈ ਤਬਿ ਆਏ।
ਭਾਂਤਿ ਭਾਂਤਿ ਕੇ ਭਨਤਿ ਬਧਾਏ।
ਘਰ ਮਹਿ ਅੰਨ ਸਰ ਇਕ ਨਾਂਹੀ।
ਘਿਜ਼੍ਰਤਿ ਕਹਾਂ ਹੋਵਹਿ ਤਿਨ ਪਾਹੀ ॥੨॥
ਸਭਿ ਗਾਤੀ ਲਖਿ ਕੈ ਤਿਸੁ ਹਾਲੇ।
ਜਿਸ ਕੇ ਨਹੀਣ ਮੋਲ ਕਿਛੁ ਪਾਲੇ।
ਨਿਜ ਨਿਜ ਘਰ ਤੇ* ਕਰਿ ਅੁਗਰਾਹੀ।
ਘ੍ਰਿਜ਼ਤਿ ਅਨਾਜ ਆਨਤੇ ਪਾਹੀ੨ ॥੩॥
ਬਹੁ ਦਿਨ ਖਾਇ ਅਧਿਕ ਹੀ ਆਯੋ੩।
ਬਾਲਕ ਜਨਮੁ ਸਭਿਨਿ ਮਨ ਭਾਯੋ।
ਮਾਤਾ ਪਿਤਾ ਅਧਿਕ ਹੁਲਸਾਏ।
-ਜਨਮਤਿ ਸਾਥ ਪਦਾਰਥ ਆਏ- ॥੪॥
ਗਾਤੀ ਅਖਿਲ ਮਿਲੇ ਇਕ ਥਾਇ।
ਹੁਤੋ ਬ੍ਰਿਜ਼ਧ ਇਕ ਬਾਕ ਅਲਾਇ।
ਸ਼ੁਭ ਲਛਨ ਬਾਲਕ ਜਨਮਯੋ।
ਭਾਗਨ ਭੂਰ੪ ਭਲੇ ਲਖਿ ਲਯੋ ॥੫॥
ਜਿਸ ਨੇ ਜਨਮਤਿ ਸਭਿ ਅੁਗਰਾਹੇ।
ਮਨਹੁ ਭੇਟ ਆਨੀ ਇਸ ਪਾਹੇ।
ਇਸ ਕੋ ਬੰਸ ਜੁ ਹੋਹਿ ਅਗਾਰੇ।
ਕਰਿ ਹੈ ਅੂਪਰ ਹੁਕਮੁ ਹਮਾਰੇ ॥੬॥
ਹੁਤੇ ਸੁਜਾਨ ਸੁ ਜਾਨੋ ਤਬੈ।
ਭਗਤੂ ਨਾਮ ਕਹਤਿ ਭੇ ਸਬੈ।
ਕੁਛਕ ਬਡੇਰੀ ਬੈਸ ਭਈ ਜਬਿ।
ਆਦਮੁ ਪਿਤ ਪਰਲੋਕ ਭਯੋ ਤਬਿ ॥੭॥


੧ਸ਼ਰੀਕਾਣ ਵਿਚ।
*ਪਾ:-ਮੇ, ਕਰ।
੨ਲਿਆਣਵਦੇ ਹਨ (ਆਪਣੇ) ਪਾਸੋਣ।
੩ਭਾਵ ਘਿਅੁ ਅੰਨ।
੪ਬੜੇ ਭਾਗਾਂ ਵਾਲਾ।

Displaying Page 331 of 453 from Volume 2