Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੪੭
ਸਭਿ ਸਿਜ਼ਖਨ ਮਨ ਬਾਕੁਲ ਹੇਰਾ।
ਦੁਰੇ ਆਪ ਕਰਿ ਜਗਤ ਅੰਧੇਰਾ ॥੨੬॥
ਇਹ ਬਿਧਿ ਕੋਣ ਕਰਿ ਬਨਹਿ ਗੁਸਾਈਣ।
ਛਪਹੁ ਆਪ ਸੰਗਤਿ ਦੁਖ ਪਾਈ।
ਸਰਬ ਸ਼ਕਤਿ ਜੁਤਿ ਸਮਰਥ ਪੂਰਨ।
ਚਹਹੁ ਜਿ ਚਿਜ਼ਤ ਮਹਿਣ ਕਰਿ ਹੋ ਤੂਰਨ ॥੨੭॥
ਤੀਨ ਲੋਕ ਪਰ ਹੁਕਮ ਤੁਮਾਰਾ।
ਬੈਠਹੁ ਤੁਮ, ਕਿਸ ਤੇ ਡਰ ਧਾਰਾ।
ਨਿਕਸਹੁ ਵਹਿਰ ਦਿਖਾਵਹੁ ਦਰਸ਼ਨ।
ਕਰਿਹੈ ਸੰਗਤਿ ਪਾਇਨ ਪਰਸਨ ॥੨੮॥
ਸ਼੍ਰੀ ਅੰਗਦ ਕੀ ਸਿਮਰਹੁ ਸਿਜ਼ਖਾ।
ਨਾਮ ਜਪਾਇ ਕਰਹੁ ਸਿਖ ਰਜ਼ਖਾ।
ਸੁਨਤਿ ਭਏ ਸ਼੍ਰੀ ਅਮਰ ਪ੍ਰਸੰਨ।
ਕਹੋ ਬ੍ਰਿਜ਼ਧ ਕੋ ਤੁਮ ਬਹੁ ਧੰਨ ॥੨੯॥
ਪਰਅੁਪਕਾਰ ਹੇਤੁ ਸਭਿ ਕਰੋ।
ਸਿਜ਼ਖੀ ਕੋ ਸਥੰਭ੧ ਹੈ ਥਿਰੋ।
ਮਤਸਰ ਪਾਵਕ ਜਲਤ੨ ਮਹਾਨਾ।
ਈਣਧਨ ਧੀਰਜ ਗਾਨ ਰੁ ਧਾਨਾ੩ ॥੩੦॥
ਪਿਸ਼ਤਾਸ਼ਨੀ੪ ਆਸ ਦੁਖਦਾਈ।
ਪੁਰਹਿ ਨ ਰਾਜ ਤ੍ਰਿਲੋਕੀ ਪਾਈ੫।
ਬ੍ਰਹਮਾਦਿਕ ਜਿਨ ਜੀਤੇ ਸਾਰੇ।
ਕਲਿਜੁਗ ਕੇ ਨਰ ਕੌਨ ਬਿਚਾਰੇ ॥੩੧॥
ਮੋਹ ਸੈਨ ਕੋ ਜੋਰ ਮਹਾਨਾ।
ਜਹਿਣ ਕਹਿਣ ਸਦਗੁਨ ਕੀ ਕਰਿਹਾਨਾ੬।
ਬਹੁ ਕੁਚਾਲ ਕਲਿਕਾਲ ਬਿਥਾਰੀ।
ਪੰਡਿਤ ਮੂਢਨ ਸਭਿ ਅੁਰ ਧਾਰੀ ॥੩੨॥
੧ਥੰਮ੍ਹ, ਆਸਰਾ।
੨(ਜਗਤ ਵਿਚ) ਈਰਖਾ ਰੂਪੀ ਅਜ਼ਗ ਬਲ ਰਹੀ ਹੈ।
੩ਧੀਰਜ, ਗਾਨ ਧਾਨ ਅੁਸ ਵਿਚ ਬਾਲਂ ਬਲ ਰਹੇ ਹਨ।
੪ਆਦਮਖੋਰ। ।ਸੰਸ: ਪਿਸ਼ਤਾਸ਼ਨਿ = ਰਾਖਸ਼ੀ, ਆਦਮ ਖੋਰ, ਗੋਸ਼ਤ ਖੋਰ॥ ਆਸਾ ਲ਼ ਆਦਮੀਆਣ ਦਾ ਮਾਸ
ਖਾਂ ਵਾਲੀ ਦਜ਼ਸਦੇ ਹਨ।
੫ਪੂਰਨ ਨਹੀਣ ਹੁੰਦੀ ਤ੍ਰਿਲੋਕੀ ਦਾ ਰਾਜ ਪਾਇਆਣ ਭੀ।
੬ਸ੍ਰੇਸ਼ਟ ੁਂਾਂ ਦੀ ਨਾਸ਼ ਕਰਤਾ ਹੈ।