Sri Gur Pratap Suraj Granth

Displaying Page 332 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੩੪੫

੪੯. ।ਹੇਮ ਕੁੰਟ ਦੀ ਸ਼ੋਭਾ॥
੪੮ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੫੦
ਦੋਹਰਾ: ਪੂਰਬ ਤਪਸਾ ਕਰਨਿ ਕੀ,
ਕਹੌਣ ਕਥਾ ਗੁਰ ਪੂਰ੧।
ਪੂਰਬ ਕਰਿ ਹੌਣ ਅੰਤ ਲੌ,
ਸ਼੍ਰੀ ਗੁਰੁ ਕੀਰਤਿ ਪੂਰ੨ ॥੧॥
ਚੌਪਈ: ਮੁਨੀ ਬੇਸ਼ ਧਰਿ ਸ਼੍ਰੀ ਪ੍ਰਭੁ ਆਪਹਿ।
ਅਨਿਕ ਪ੍ਰਕਾਰ ਤਪਨਿ ਕੋ ਤਾਪਹਿ।
ਹੇਮਕੁੰਟ ਪਰਬਤ ਬਿਸਤਾਰਾ੩।
ਝਰਨੇ ਝਰਹਿ ਅਨੇਕ ਪ੍ਰਕਾਰਾ ॥੨॥
ਨਿਸ ਬਾਸੁਰ ਜਿਨ ਮਹਿ ਧੁਨਿ ਭਾਰੀ।
ਸੁੰਦਰ ਬਿਮਲ ਪ੍ਰਵਾਹਤਿ ਬਾਰੀ੪।
ਕਹੂੰ ਬੇਗ ਸੋਣ ਚਲਹਿ ਸ ਗ਼ੋਰ।
ਕਹੂੰ ਭ੍ਰਮਰਕਾ ਪਰਹਿ ਬਿਲੋਰ੫ ॥੩॥
ਫਟਕ੬ ਸਮਾਨ ਸਜ਼ਛ ਜਲ ਸੁੰਦਰ।
ਨਾਰੇ੭* ਬਹੈਣ ਮੀਨ ਗਨ ਅੰਦਰ।
ਕਹੂੰ ਫੇਨ੮ ਅੁਜ਼ਜਲ ਬਿਧਿ ਰੂਰੰ੯।
ਕਿਤ ਸੁਨੀਯਤਿ ਧੁਨਿ ਦੂਰ ਹਦੂਰੰ ॥੪॥
ਅਨਿਕ ਧਾਤੁ ਤ ਚਿਜ਼ਤ੍ਰਤਿ ਗਿਰਵਰ।
ਪੀਤ, ਰਕਤ, ਅੰਜਨ ਕੇ ਸਮਸਰ੧੦।
ਦੁਰਬਾ ਸਮ ਬੈਡੂਰਜ ਜਹਿਵਾ੧੧।
ਅਨਿਕ ਭਾਂਤਿ ਕੀ ਔਸ਼ਧਿ੧੨ ਤਹਿਵਾ ॥੫॥


੧ਪੂਰੇ ਗੁਰੂ ਜੀ ਦੀ ਪੂਰਬਲੇ ਜਨਮ ਵਿਖੇ ਤਪਜ਼ਸਾ ਕਰਨੇ ਦੀ ਕਥਾ ਕਹਿਦੇ ਹਾਂ।
੨ਸ੍ਰੀ ਗੁਰੁ ਜੀ ਦੀ ਕੀਰਤੀ ਨਾਲ ਭਰੀ ਹੋਈ ਕਥਾ ਪੂਰਨ ਕਰਾਣਗਾ ਅੰਤ ਤੀਕ।
੩ਵਿਸਤਾਰ ਵਾਲਾ।
੪ਵਗਦਾ ਹੈ ਜਲ।
੫ਅੁਜ਼ਜਲ ਰੰਗ ਦੀਆਣ।
੬ਬਿਲੌਰ ।ਸੰਸ: ਸਫਟਕ॥
੭ਨਾਲੇ।
*ਪਾ:-ਕਾਰੇ।
੮ਝਜ਼ਗ।
੯ਦੂਰ ਦੂਰ ਤਕ। (ਅ) (ਕਿਤੇ) ਦੂਰ ਤੇ (ਕਿਤੇ) ਨੇੜੇ। ।ਹਦੂਰੰ = ਨੇੜੇ॥
੧੦ਪੀਲੇ, ਲਾਲ, ਸੁਰਮੇ ਵਤ (ਕਾਲੇ)।
੧੧ਹਰੀ ਮਣੀਆਣ ਵਰਗਾ ਜਿਜ਼ਥੇ ਘਾਹ।
੧੨ਦਵਾਈਆਣ (ਦੀਆਣ ਬੂਟੀਆਣ)।

Displaying Page 332 of 437 from Volume 11