Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੪੫
੫੦. ।ਜਾਤੀ ਮਲਕ ਪ੍ਰਲੋਕ ਗਮਨ। ਸੰਗਤ ਆਅੁਣੀ॥
੪੯ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੫੧
ਦੋਹਰਾ: ਇਸ ਬਿਧਿ ਪ੍ਰਾਪਤਿ ਗਾਨ ਕੇ,
ਅੰਤ ਸਮਾਂ ਢਿਗ ਚੀਨਿ।
ਗਮਨੋ ਸ਼੍ਰੀ ਗੁਰ ਕੇ ਨਿਕਟਿ,
ਦਯਾਰਾਮ ਸੰਗ ਲੀਨਿ ॥੧॥
ਚੌਪਈ: ਸ਼੍ਰੀ ਪ੍ਰਭੁ! ਮੈਣ ਅਬਿ ਤਜੌਣ ਸਰੀਰ।
ਦਯਾਰਾਮ ਸੁਤ ਤੁਮਰੇ ਤੀਰ।
ਗਹਿ ਭੁਜ ਕੋ ਰਾਖਹੁ ਨਿਜ ਪਾਸ।
ਅਲਪ ਬੈਸ ਇਸ ਕੀ, ਸੁਖਰਾਸ! ॥੨॥
ਇਕ ਅਲਬ ਰਾਵਰ ਕੋ ਅਹੈ।
ਨਹੀਣ ਅਪਰ ਕੋ ਜਾਚਨ ਲਹੈ੧।
ਸਤਿਗੁਰ ਕਹੋ ਹੋਹਿ ਬਡਭਾਗਾ।
ਰਹੈ ਸਦਾ ਗੁਰ ਘਰ ਸੰਗ ਲਾਗਾ ॥੩॥
ਦਸਮ ਗੁਰੂ ਹੋਵੈਣ ਜਿਸ ਕਾਲਾ।
ਦੇ ਤੇ ਕੇ ਧਨੀ ਬਿਸਾਲਾ।
ਮਚਹਿ ਘੋਰ ਸੰਘਰ ਭਟ ਲਰੈਣ।
ਤਬਿ ਇਹ ਸ਼ਸਤ੍ਰ ਜੁਧ ਮਹਿ ਕਰੈ ॥੪॥
ਤਿਨ ਕੇ ਸੰਗ ਸਦਾ ਸੁਖ ਪਾਵੈ।
ਜਸ ਬਿਦਤਹਿ ਜਗ ਮਹਿ ਨਰ ਗਾਵੈ।
ਜਾਤੀ ਮਲਕ ਸੁਨਤਿ ਹਰਖਾਯੋ।
ਕਰਿ ਬੰਦਨ ਕੋ ਸਦਨ ਸਿਧਾਯੋ ॥੫॥
ਕਰਿ ਸ਼ਨਾਨ ਪਾਵਨ ਹੁਇ ਗਯੋ।
ਕੁਸ਼ ਪਰ ਪੌਢਿ ਪ੍ਰਾਨ ਤਜਿ ਦਯੋ।
ਸੁਨਿ ਸਤਿਗੁਰ ਬਹੁ ਮਨੁਜ ਪਠਾਏ।
ਦਾਹਨ ਕੋ ਚੰਦਨ ਸਮੁਦਾਏ ॥੬॥
ਜਵ, ਤਿਲ, ਘ੍ਰਿਤ ਆਦਿਕ ਸਭਿ ਲਾਇ।
ਰਚੀ ਚਿਤਾ ਪਿਖਿ ਪਾਵਨ ਥਾਇ।
ਦਯਾ ਰਾਮ ਸਭਿ ਕੀਨਿ ਬਿਧਾਨ।
ਕਰੋ ਭਸਮ ਤਨ ਪਿਤਾ ਸੁ ਠਾਨਿ੨ ॥੭॥
੧ਹੋਰ ਦੀ ਜਾਚਨਾ ਨਾ ਦੇਖੇ।
੨ਪਿਤਾ ਦਾ ਤਨ ਦਾਹ ਕੀਤਾ, ਸੋਹਣੇ ਥਾਂ। ।ਸੁ+ਠਾਨ = ਥਾਅੁਣ॥