Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੪੯
ਦਰਸਹਿਣ ਸਤਿਗੁਰ ਰਿਦੈ ਅਨਦਹਿਣ।
ਧਰਹਿਣ ਅੁਪਾਇਨ ਪ੍ਰੇਮ ਬਧਾਵਹਿਣ।
ਜੈ ਜੈ ਕਾਰ ਅੁਚਾਰਿ ਸੁਨਾਵਹਿਣ ॥੩੯॥
ਸਭਿ ਸੰਗਤਿ ਬੈਠੀ ਹਰਖਾਏ।
ਭੇਟਨਿ ਕੇ ਅੰਬਾਰ ਲਗਾਏ।
ਸਭਿਨਿ ਸੁਨਾਇ ਗੁਰੂ ਤਬ ਕਹੋ।
ਇਹੁ ਅੁਪਕਾਰ ਸੁ ਬੁਜ਼ਢੇ ਲਹੋ ॥੪੦॥
ਖੇਦ ਬਡੋ ਨਿਜ ਤਨ ਪਰ ਲੀਨਾ।
ਨੀਕੋ ਹਿਤ ਸੰਗਤਿ ਕੋ ਕੀਨਾ।
ਇਸ ਕੋ ਪਾਰ ਦਯੋ ਦਰਸਾਵੈ੧।
ਸੋ ਨਰ ਜਮ ਕੋ ਪਿਖਨ ਨ ਪਾਵੈ ॥੪੧॥
ਇਹੁ ਸੰਗਤਿ ਕੋ ਬੋਹਿਥ ਭਾਰਾ।
ਭਅੁਜਲ ਤੇ ਕਰਿਹੈ ਨਿਸਤਾਰਾ।
ਸਿਜ਼ਖੀ ਅਵਧਿ, ਨ ਇਸ ਤੇ ਪਰੈ੨।
ਨਾਮ ਲਿਏ ਗਨ ਬਿਘਨ ਸੁ ਹਰੈ ॥੪੨॥
ਬ੍ਰਿਧ ਨੇ ਕਹੋ ਤੁਰੰਗਨਿ ਖਰੀ।
ਜਿਸ ਨੇ ਰਾਵਰਿ ਕੀ ਸੁਧਿ ਕਰੀ।
ਅੁਠਹੁ, ਅਰੂਢਹੁ, ਚਲਹੁ ਕ੍ਰਿਪਾਲਾ!
ਸਦਨ ਆਪਨੇ ਗੋਇੰਦਵਾਲਾ ॥੪੩॥
ਤਬਿ ਸ਼੍ਰੀ ਗੁਰੁ ਨਿਕਸੇ ਤਿਸ੩ ਬਾਹਰ।
ਖਰੇ ਭਏ ਦਿਯ ਦਰਸ਼ਨ ਗ਼ਾਹਰ।
ਆਇ ਤੁਰੰਗਨਿ ਸੀਸ ਨਿਵਾਵਾ।
ਫੁਰਕਾਵਿਤ੪ ਹਿਰਦਾ ਹਰਖਾਵਾ ॥੪੪॥
ਤਬਿ ਸ਼੍ਰੀ ਅਮਰ ਫੇਰ ਕਰਿ ਹਾਥ।
ਚਢੇ ਸਿਮਰ ਸ਼੍ਰੀ ਨਾਨਕ ਨਾਥ।
ਸੁੰਦਰ ਗਤਿ੫ ਬੜਵਾ ਤਬਿ ਚਲੈ।
ਸੰਗਤਿ ਚਲਤਿ ਸੰਗ ਸਭਿ ਮਿਲੈ ॥੪੫॥
ਭਾਈ ਬ੍ਰਿਜ਼ਧ ਰਕਾਬ ਤਬਿ ਗਹੀ।
੧ਇਸਦੇ ਦਿਜ਼ਤੇ ਪਾੜ ਲ਼ (ਜੋ ਕੋਈ) ਦੇਖੇਗਾ।
੨ਸਿਜ਼ਖੀ ਦੀ ਬਾਬਾ ਬੁਜ਼ਢਾ ਹਦ ਹੈ ਇਸਤੋਣ ਪਰੇ ਹੋਰ ਸਿਜ਼ਖੀ ਨਹੀਣ।
੩ਓਸ (ਕੋਠੇ) ਤੋਣ।
੪(ਨਾਸਾਂ) ਫੁਰਕਾਅੁਣਦੀ ਹੈ।
੫ਚਾਲ।