Sri Gur Pratap Suraj Granth

Displaying Page 334 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੩੪੬

੪੫. ।ਵਿਜੈ ਲੈਕੇ ਬਿਸਾਲੀ ਪਹੁੰਚਂਾ॥
੪੪ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੪੬
ਦੋਹਰਾ: ਅੰਧ ਧੁੰਧ ਬਹੁ ਧੂਮ੧ ਤੇ,
ਚਢੀ ਧੂਲ ਅਸਮਾਨ।
ਧੂਮ ਪਰੀ੨ ਬਹੁ ਬੀਰ ਕੀ,
ਮਾਨੀ ਸਭਿ ਨੇ ਆਨਿ ॥੧॥
ਨਵਨਾਮਕਛੰਦ: ਤੜਭੜ ਤੁਪਕਨ। ਤਜਿ ਤਜਿ ਅਰਿ ਹਨਿ।
ਖੜਗਨਿ ਹਤਿ ਹਤਿ। ਮਰਤਿ ਸੁ ਜਿਤ ਕਿਤ ॥੨॥
ਸਤੁਦ੍ਰਵ ਤਟ ਪਰ। ਅਟਿਕ ਸੁਭਟ ਬਰ੩।
ਰੁਪਿ ਰੁਪਿ ਲਰਿ ਕਰਿ। ਮਿਟਤਿ ਨ ਪ੍ਰਣ ਧਰਿ੪ ॥੩॥
ਗੁਰ ਸੁਤ ਸਰ ਖਰ੫। ਕਰਖਤਿ੬ ਧਨੁ ਧਰਿ੭।
ਬਲ ਬਡ ਭਰਿ ਭਰਿ। ਤਜਤਿ ਤੁਰਤ ਧਰਿ੮ ॥੪॥
ਸਰਪਨ ਸਮਸਰ। ਫੁਕਰਤਿ ਅਰਿ ਪਰ੯।
ਬਿਧਿ ਬਿਧਿ ਗਿਰ ਧਰ। ਰਕਤ ਸੁ ਭਰਿ ਭਰਿ੧੦ ॥੫॥
ਭਟ ਪਰਿ ਮਹਿ ਮਹਿ੧੧। ਪੁਨ ਸਰ ਗਹਿ ਗਹਿ।
ਰਿਪੁ ਤਨ ਲਹਿ ਲਹਿ। ਥਿਤ ਰਹੁ ਕਹਿ ਕਹਿ ॥੬॥
ਰਿਸ ਅੁਰ ਕਰਿ ਕਰਿ।
ਧਰ ਧਰਿ ਧਰ ਧਰਿ੧੨।
ਅਰਿ ਅਰਿ ਅਰਿ ਹਰਿ੧੩। ਸ਼ੂੰਕਤਿ ਸਰ ਖਰ ॥੭॥
ਚੰਚਲਾ ਛੰਦ: ਸ੍ਰੀ ਗੁਬਿੰਦ ਸਿੰਘ ਜੀ, ਅਨਦ ਮੈਣ ਬਿਲਦ ਹੋਇ।
ਸਿੰਘ ਪੁੰਜ ਸੰਗ, ਬਾਕ ਬੋਲਤੇ ਪ੍ਰਕੋਪ ਜੋਇ।
ਮਾਰੀਏ ਤੁਫੰਗ ਕੋ, ਜੁ ਅਜ਼ਗ੍ਰ ਆਨਿ ਕੀਨਿ ਢੋਇ।


੧ਧੂੰਏਣ ਨਾਲ।
੨ਮਸ਼ਹੂਰੀ ਹੋਈ।
੩ਅਟਕੇ (ਸਾਰੇ) ਸ੍ਰੇਸ਼ਟ ਸੂਰਮੇਣ।
੪ਭਾਵ ਜਿੰਨਾ ਚਿਰ ਪ੍ਰਾਣ ਰਹਿਦੇ ਹਨ, ਹਟਦੇ ਨਹੀਣ।
੫ਤਿਜ਼ਖੇ ਤੀਰ।
੬ਖਿਜ਼ਚਦਾ ਹੈ ।ਆਕਰਖਤ॥।
੭ਧਨੁਖ ਫੜਕੇ।
੮ਤੁਰਤ ਕਰਕੇ ਚਲਾਅੁਣਦਾ ਹੈ।
੯ਵੈਰੀ ਅੁਤੇ ਫੁੰਕਾਰਕੇ ਜਾ ਲਗਦੇ ਹਨ।
੧੦ਵਿੰਨ੍ਹ ਵਿੰਨ੍ਹ ਕੇ ਧਰਤੀ ਤੇ ਡਿਜ਼ਗਦੇ ਹਨ ਲਹੂ ਦੇ ਭਰੇ ਹੋਏ।
੧੧(ਇਅੁਣ) ਧਰਤੀ ਅੁਤੇ ਸੂਰਮੇ ਪੈਣਦੇ ਜਾਣਦੇ ਹਨ।
੧੨ਧਰਤੀ (ਅੁਤੇ) ਧੜ (ਹੀ) ਧੜ ਧਰੀ ਜਾਣਦੇ ਹਨ।
੧੩ਅੜਨੇ ਵਾਲੇ ਵੈਰੀਆਣ ਲ਼ ਅੜਕੇ ਮਾਰਦੇ ਹਨ।

Displaying Page 334 of 386 from Volume 16