Sri Gur Pratap Suraj Granth

Displaying Page 334 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੩੪੭

੪੦. ।ਰਾਮ ਸਰ॥
੩੯ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੪੧
ਦੋਹਰਾ: ਤਬਿ ਭਾਈ ਗੁਰਦਾਸ ਨੇ, ਦਾਸ ਬੁਲਾਏ ਪਾਸ।
ਸ਼੍ਰੀ ਗੁਰ ਕੀ ਆਇਸੁ ਕਹੀ, ਸੁਨਤਿ ਹੁਲਾਸ ਪ੍ਰਕਾਸ਼ ॥੧॥
ਚੌਪਈ: ਮਿਲਿ ਬ੍ਰਿੰਦਨ ਸਮ ਕੀਨਸਿ ਅਵਨੀ।
ਚਹੁ ਦਿਸ਼ਿ ਹਰਿਆਵਲਿ ਥਿਤਿ ਰਵਨੀ੧।
ਡੋਰਨਿ ਤਾਨ੨ ਖਰੋ ਕਿਯ ਤੰਬੂ।
ਨਮ੍ਰ ਸਥਾਨ ਨਿਕਟ ਕਛੁ ਅੰਬੂ੩ ॥੨॥
ਕਰਿ ਕਨਾਤ ਠਾਢੀ ਤਹਿ ਗਾਢੀ।
ਚਹੂੰ ਕੋਦ ਸੁੰਦਰ ਦੁਤਿ ਬਾਢੀ।
ਜਲ ਕੋ ਬਹੁ ਛਿਰਕਾਵ ਕਰਾਵਾ।
ਪੁਨ ਗੁਲਾਬ ਬੂੰਦਨ ਬਰਸਾਵਾ ॥੩॥
ਚਹੁੰ ਦਿਸ਼ਿ ਚੰਦਨ ਚਰਚੋ ਚਾਰੂ।
ਬਹੁ ਖੁਸ਼ਬੋਇ ਅੁਠਤਿ ਮਹਿਕਾਰੂ੪।
ਆਨਿ ਬਾਗ ਤੇ ਸੁੰਦਰ ਬੂਟੇ।
ਕਰੇ ਲਗਾਵਨਿ ਸੁਮਨਸੁ ਜੂਟੇ੫ ॥੪॥
ਬਰਨ ਬਰਨ ਕੇ ਫੂਲ ਪ੍ਰਫੁਜ਼ਲਤਿ।
ਬਾਯੁ ਬਹਤਿ ਸ਼ਾਖਾ ਜਿਨ ਝੂਜ਼ਲਤਿ।
ਸਕਲ ਸਥਲ ਤੇ ਰੇਣੁ੬ ਦਬਾਈ।
ਕੰਟਕ, ਸ਼ੁਸ਼ਕ ਸੁ ਤ੍ਰਿਂਨਿ ਹਟਾਈ੭ ॥੫॥
ਥਲ ਕਨਾਤ ਅੰਤਰ ਬਰ੮ ਜੇਤਾ।
ਛਾਯੋ ਰੁਚਿਰ ਫਰਸ਼ ਤੇ ਤੇਤਾ।
ਤੰਬੂ ਕੇ ਅੰਤਰ ਚੰਦੋਵਾ।
ਝਾਲਰਦਾਰ ਝਲਕਤੋ ਹੋਵਾ ॥੬॥
ਰੇਸ਼ਮ ਡੋਰ ਬੰਧਿ ਕਰਿ ਤਾਨਾ੯।


੧ਸੁਹਣੀ।
੨ਤਾਂਕੇ।
੩ਜਲ।
੪ਖੁਸ਼ਬੋ ਦੀ ਮਹਿਕਾਰ।
੫ਫੁਜ਼ਲਾਂ ਨਾਲ ਜੁੜੇ ਹੋਏ।
੬ਧੂੜ।
੭ਕੰਡੇ ਤੇ ਸੁਜ਼ਕੇ ਕਜ਼ਖ ਦੂਰ ਕੀਤੇ।
੮ਅੰਦਰ ਵਾਰ ਦਾ।
੯ਤਾਂਿਆਣ (ਚੰਦੋਆ)

Displaying Page 334 of 591 from Volume 3