Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੪੭
੪੫. ।ਅੁਤਸਾਹ, ਬਖਸ਼ਿਸ਼ ਆਦਿਕ ਬਿਲਾਸ॥
੪੪ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੪੬
ਦੋਹਰਾ: ਗੁਰੂ ਗਰੀਬ ਨਿਵਾਜ ਤਬਿ,
ਨਾਮ ਅਪਨ ਬਿਦਤਾਇ।
ਰਾਖੇ ਸੰਗ ਗਰੀਬ ਜਨ,
ਬਖਸ਼ਿਸ਼ ਦੇ ਬਡਿਆਇ ॥੧॥
ਚੌਪਈ: ਬਿਜ਼ਦਾ ਸ਼ਸਤ੍ਰਨਿ ਕੀ ਬਹੁ ਪਾਈ।
ਤੁਪਕ ਚਲਾਇ ਤੁਰੰਗ ਧਵਾਈ।
ਤੋਮਰ ਹਨਹਿ ਖਤੰਗ੧ ਪ੍ਰਹਾਰਹਿ।
ਹਿਤ ਅਖੇਰ ਬਨ ਜੀਵ ਸੰਘਾਰਹਿ ॥੨॥
ਧੌਣਸਾ ਧੁੰਕਾਰਤਿ ਪੁਨ ਆਵੈਣ।
ਆਵਤਿ ਕੋ ਨਰ ਦੇਖਨਿ ਧਾਵੈਣ੨।
ਸੁਨਹਿ ਸੁਜਸੁ ਰਹਿਬੇ ਹਿਤ ਸੂਰ।
ਦੂਰਿ ਦੂਰਿ ਤੇ ਆਇ ਹਦੂਰ ॥੩॥
ਕਬਹੁ ਪੰਚ ਕਬਿ ਦਸ ਕੋ ਰਾਖੈਣ।
ਪਰਹਿ ਸ਼ਰਨਿ ਜੇ ਬਿਤਿ ਅਭਿਲਾਖੈਣ੩।
ਦਯਾ ਕਰਹਿ ਬਖਸ਼ਹਿ ਸੁਖ ਸਾਰੋ।
ਬਸਤ੍ਰ ਸ਼ਸਤ੍ਰ ਅਸੁ੪ ਰੁਚਿਰ ਅਹਾਰੋ ॥੪॥
ਗੁਰੁ ਅੁਪਕਾਰ ਜਾਨਿ ਕਰਿ ਬੀਰ।
ਮਨ ਤੇ ਅਰਪੋ ਸਰਬ ਸਰੀਰ।
ਜਹਿ ਗੁਰ ਕੋ ਕਾਰਜ ਬਨਿ ਜਾਇ।
ਮਾਰਨਿ ਮਰਨਿ ਬਿਖੈ ਮੁਦ ਪਾਇ ॥੫॥
ਕਹੈਣ ਪਰਸਪਰ ਜੋਧਾ ਐਸੇ।
ਹਮਹਿ ਮਿਲੇ ਪਤਿ ਰਘੁਬਰ ਜੈਸੇ*।
ਸਰਬ ਮ੍ਰਿਗਨਿ ਤੇ ਜੋਨੀ ਹੀਨ੫।
ਕੋ ਕਾਰਜ ਕਬਿ ਬਨਹਿ ਕਿਸੀ ਨ ॥੬॥
੧ਤੀਰ ।ਫਾ: ਖਦੰਗ॥
੨ਦੌੜਦੇ ਹਨ।
੩ਰੋਗ਼ੀ ਦੀ ਚਾਹ ਕਰਕੇ।
੪ਘੋੜਾ।
*ਭਾਵ (ਜਿਸ ਰਾਮਚੰਦ੍ਰ ਨੇ) ਸਭ ਪਸ਼ੂਆਣ ਤੋਣ ਨੀਵੇਣ, ਜਿਸਤੋਣ ਕਿਸੇ ਦਾ ਕਦੇ ਕੰਮ ਨਹੀਣ ਸੰਵਰਿਆਣ ਐਸੇ
ਬਾਣਦਰਾਣ ਲ਼ ਬਨ ਵਿਚ ਵੇਖਕੇ ਅੁਹਨਾਂ ਤੇ ਕ੍ਰਿਪਾ ਧਾਰ ਕੇ ਰਾਵਂ ਮਹਾਂ ਬਲੀ ਦਾ ਬਲ ਤੇ ਹੰਕਾਰ ਦੂਰ ਕੀਤਾ।
੫ਸਾਰੇ ਬਨ ਪਸੂਆਣ ।ਸੰ: ਮ੍ਰਿਗ = ਬਨ ਪਸੂ॥ ਤੋਣ ਤੁਜ਼ਛ ਜੋਨੀ ਵਾਲੇ (ਬਾਣਦਰ)