Sri Gur Pratap Suraj Granth

Displaying Page 334 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੪੭

੪੩. ।ਹਸਨ ਖਾਂ ਦੂਤ॥
੪੨ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੪੪
ਦੋਹਰਾ: ਸਲਿਤਾ ਅੁਤਰੇ ਜਾਮਨੀ, ਸਗਲੇ ਮੁਸ਼ਕਲ ਹੋਇ੧।
ਖਾਨ ਪਾਨ ਪ੍ਰਾਪਤਿ ਕਿਸੂ, ਰਹੇ ਛੂਛ ਹੀ ਕੋਇ ॥੧॥
ਚੌਪਈ: ਜੁਗ ਤ੍ਰੈ ਜਾਮ ਕੀਨਿ ਬਿਸਰਾਮੇ।
ਬਜੇ ਕੂਚ ਕੇ ਦੀਹ ਦਮਾਮੇ।
ਮਹਾਂ ਸੀਤ ਮਹਿ ਮੁਸ਼ਕਲ ਹੋਏ।
ਸੁੰਨ ਚਰਨ ਅਰੁ ਕਰ ਸਭਿ ਕੋਏ ॥੨॥
ਅਗਨੀ ਜਾਰਿ ਜਾਰਿ ਠਰ ਖੋਵੈਣ।
ਡਾਰਿ ਗ਼ੀਨ ਹਯ ਤਾਰੀ ਹੋਵੈਣ।
ਪ੍ਰਾਤਿ ਹੋਤਿ ਹੀ ਸੈਨਾਂ ਚਾਲੀ।
ਬਸਤ੍ਰ ਸ਼ਸਤ੍ਰ ਸਭਿ ਲੀਨਿ ਸੰਭਾਲੀ ॥੩॥
ਅੁਦੈ ਭਯੋ ਸੂਰਜ ਭਗਵਾਨ।
ਸੀਤ ਬਿਨਾਸੋ ਮਗ ਪ੍ਰਸਥਾਨ।
ਲਲਾਬੇਗ ਜਬਿ ਪੁਰਿ ਤੇ ਧਾਯੋ।
ਭੇਤ ਹੇਤੁ ਇਕ ਦੂਤ ਪਠਾਯੋ ॥੪॥
ਡੇਰਾ ਕਹਾਂ ਸੈਨ ਹੈ ਕੇਤੀ?
ਬਿਚ ਪ੍ਰਵੇਸ਼ ਹੁਇ ਹੇਰਹੁ ਤੇਤੀ।
ਕਬਿ ਹਮ ਲਰਹਿ ਸੁ ਪਰਖਹੁ ਕਾਲ੨।
ਇਸ ਕਾਰਨ ਆਗੇ ਤੂੰ ਚਾਲਿ ॥੫॥
ਹਯ ਕੌ ਤਾਗਿ ਗ੍ਰਾਮ ਕਿਸ ਮਾਂਹੀ।
ਬੇਖ ਆਪਨੋ ਰਾਖੋ ਨਾਂਹੀ।
ਸੇਵਕ ਏਕ ਸੰਗ ਜਿਹ ਲੀਨੋ।
ਗੁਰ ਦਲ ਮਹਿ ਪ੍ਰਵੇਸ਼ ਕੋ ਕੀਨੋ ॥੬॥
ਸੰਧਾ ਸਮੈ ਪਿਖਿਨਿ ਹਿਤ ਫਿਰੋ।
ਦਲ ਗਨ ਨੀਰ ਤਾਲ੩ ਕੋ ਘਿਰੋ।
ਫਿਰਤਿ ਫਿਰਤਿ ਸੈਨਾ ਕੇ ਮਾਂਹੀ।
ਗਮਨੋ ਰਾਇ ਚਮੂੰ ਕੇ ਮਾਂਹੀ ॥੭॥
ਤਿਨਹੂੰ ਪਰਖੋ ਮਨੁਖ ਬਿਰਾਨਾ।


੧ਸਾਰੇ ਔਖੇ ਹੋਕੇ।
੨ਸੋ ਸਮਾਂ ਦੇਖੀਣ।
੩ਜਲ ਦਾ ਤਲਾ।

Displaying Page 334 of 473 from Volume 7