Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੫੦
ਸਭਿਹਿਨਿ ਅਸ ਸ਼ੋਭਾ ਤਬਿ ਲਹੀ।
ਅਨਣਦ ਅੁਦਧਿ ਕੀ ਅੁਠਹਿਣ ਤਰੰਗੈਣ।
ਇਮਿ ਸਭਿ ਜਾਤਿ ਚਲੇ ਗੁਰ ਸੰਗੈ ॥੪੬॥
ਚਲਿ ਆਏ ਇਮਿ ਗੋਇੰਦਵਾਲ।
ਸਭਿ ਨੇ ਅੁਤਸਵ ਕੀਨਿ ਬਿਸਾਲ।
ਦੀਪਮਾਲ ਸਗਰੇ ਪੁਰਿ ਹੋਈ।
ਦਰਸ਼ਨ ਕਹੁ ਆਏ ਸਭਿ ਕੋਈ ॥੪੭॥
ਮਧੁਰ ਪ੍ਰਸਾਦਿ ਭਯੋ ਸਮੁਦਾਈ।
ਬਰਤਤਿ ਸੰਗਤਿ ਸਗਲ ਅਘਾਈ।
ਫੂਲਨ ਮਾਲਾ ਆਨਤਿ ਕੇਈ।
ਦਰਸੈਣ ਕਿਤਿਕ ਆਨਿ ਫਲ ਤੇਈ੧ ॥੪੮॥
ਸਭਿ ਸੰਗਤਿ ਕੀ ਸੁਨਿ ਕਰਿ ਬਿਨਤੀ।
ਗਾਦੀ ਪਰ ਬੈਠੇ ਤਜਿ ਗਿਨਤੀ।
ਦੇਨਿ ਲਗੇ ਦਰਸ਼ਨ ਪੁਨ ਤੈਸੇ।
ਸਿਜ਼ਖ ਸਰਬ ਪਰਵਾਰਤਿ ਬੈਸੇ ॥੪੯॥
ਜੇਤਿਕ ਸੰਗਤਿ ਹੁਤੀ ਬਿਦੇਸ਼ੁ।
ਦਰਸ਼ਨ ਕਰਿ ਵਰ ਪਾਇ ਵਿਸ਼ੇਸ਼ੁ।
ਰਹਿ ਕੇਤਿਕ ਦਿਨ ਗਈ ਅਵਾਸੂ੨।
ਦਸ ਦਿਸ਼ ਕੀਰਤਿ ਕਰਤਿ ਪ੍ਰਕਾਸ਼ੂ ॥੫੦॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਅਮਰਦਾਸ ਪੁਰਿ
ਆਗਮਨ ਪ੍ਰਸੰਗ ਬਰਨਨ ਨਾਮ ਖਸ਼ਟ ਤ੍ਰਿੰਸਤੀ ਅੰਸੂ ॥੩੬॥
੧ਅੁਹ (ਸਿਖ) ਫਲ ਲਿਆਕੇ (ਭੇਟ ਧਰਕੇ) ਦਰਸ਼ਨ ਕਰਦੇ ਹਨ।
੨(ਆਪਣੇ) ਘਰੀਣ।