Sri Gur Pratap Suraj Granth

Displaying Page 335 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੩੪੮

ਮਨਹੁ ਅਨਾਰਕਲੀ ਜੁਗ ਸੋਹੈਣ੧।
ਕੈ ਮੁਖ ਅਲਪ ਸਾਰਕਾ ਦੋਹੈਣ੨ ॥੩੬॥
ਗਜ ਤੇ ਤਤਛਿਨ ਹੀ ਛਿਤ ਪਰੋ।
ਰਿਪੁਨਿ ਪਰਾਜੈ ਬਾਣਛਤਿ ਮਰੋ।
ਪਦਵੀ ਬੀਰਨ ਕੀ ਸ਼ੁਭ ਪਾਏ।
ਗੁਰ ਕਰ ਤੇ ਮਰਿ ਭਿਸਤ ਸਿਧਾਏ ॥੩੭॥
ਚੌਣਦਾਂ ਕੁੰਚਰ ਕੇ ਅੁਮਰਾਵੰ।
ਆਗ਼ਮ ਸਾਥ ਗਿਰੇ ਰਣ ਥਾਵੰ।
ਸ਼ਸਤ੍ਰ ਸ਼ਹੀਦਨਿ ਕਰ ਕੇ ਲਾਗੇ।
ਗਏ ਭਿਸਤ ਕੇ ਪ੍ਰਾਨਨ ਤਾਗੇ ॥੩੮॥
ਅਪਰ ਸੁਭਟ ਸੈਣਕਰ ਹੀ ਘਾਏ।
ਗਿਰੇ ਬਾਰਿ ਇਕ ਪ੍ਰਾਨ ਗਵਾਏ।
ਹਾਹਾਕਾਰ ਬੀਚ ਲਸ਼ਕਰ ਕੇ।
ਆਗ਼ਮ ਗਿਰੋ ਮਰੋ ਲਖਿ ਕਰਿ ਕੈ ॥੩੯॥
ਜੇ ਅੁਮਰਾਵ ਬਚੇ ਤਿਸ ਕਾਲਾ।
ਲਸ਼ਕਰ ਮੋਰੋ ਲਰਤਿ ਕਰਾਲਾ।
ਸਨੇ ਸਨੇ ਹਟਿ ਪਾਛੈ ਗਏ।
ਤੂਸ਼ਨਿ ਜਾਇ ਅੁਤਰਤੇ ਭਏ ॥੪੦॥
ਆਪਹੁ ਅਪਨੇ ਦੂਤ ਪਠਾਏ।
ਜਾਇ ਬਹਾਦਰ ਸ਼ਾਹੁ ਸੁਨਾਏ।
ਤਾਰਾਆਗ਼ਮ ਰਣ ਮਹਿ ਗਿਰੋ।
ਨਹੀਣ ਸੰਭਾਰ ਸ਼ਸਤ੍ਰ ਤੇ ਮਰੋ੩ ॥੪੧॥
ਸੁਨਤਿ ਅਨਦੋ ਸਕਲ ਬੁਲਾਏ।
ਮਿਲੇ ਆਨਿ ਕਰਿ ਸੀਸ ਨਿਵਾਏ।
ਖੋਜਨ ਗਯੋ ਬਹਾਦਰ ਸ਼ਾਹੂ।
ਜਹਾਂ ਪਰੋ੪ ਦੀਰਘ ਰਣ ਮਾਂਹੂ ॥੪੨॥
ਦੇਖਤਿ ਤੀਰ ਭਾਲ ਨਿਕਸਾਏ।
ਜੋ ਕੰਚਨ ਤੇ ਲਿਪਤ ਸੁਹਾਏ।


੧ਅਨਾਰ ਦੀਆਣ ਦੋ ਕਲੀਆਣ ਸ਼ੋਭ ਰਹੀਆਣ ਹਨ।
੨ਅਥਵਾ ਦੋ ਛੋਟੀਆਣ ਸਾਰਕਾਣ ਦੇ ਦੋ ਮੂੰਹ ਹਨ।
੩ਪਤਾ ਨਹੀਣ ਲਗਦਾ ਹੈ (ਕਿ ਕਿਸਦੇ) ਸ਼ਸਤ੍ਰ ਨਾਲ ਮਰਿਆ ਹੈ। (ਅ) ਸ਼ਸਤ੍ਰ (ਜਿਸ ਨਾਲ) ਮਰਿਆ ਹੈ
(ਅੁਸ ਅਜ਼ਗੇ) ਆਪਾ ਸੰਭਲ ਨਾ ਸਕਿਆ।
੪ਪਿਆ ਸੀ (ਤਾਰਾ)।

Displaying Page 335 of 409 from Volume 19