Sri Gur Pratap Suraj Granth

Displaying Page 335 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੩੪੮

੪੩. ।ਅਬਦੁਲਖਾਂ ਆਦਿ ਮਾਰੇ ਗਏ। ਜੰਗ ਫਤਹ॥
੪੨ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੪੪
ਦੋਹਰਾ: ਜਬਹਿ ਚੰਦੂ ਨਦਨ ਭਯੋ, ਗੁਰ ਕੇ ਸਨਮੁਖ ਆਇ।
ਰਤਨ ਚੰਦ ਸੂਬਾ ਦੁਅੂ, ਆਏ ਤਿਸ ਪਿਛਵਾਇ ॥੧॥
ਚੌਪਈ: ਖੜਗ ਅੁਭਾਰਿ ਗੁਰੂ ਪਰ ਆਯੋ।
ਕਰਿ ਬਾਹੁਨ ਬਲ ਤਬਹਿ ਚਲਾਯੋ।
ਸਿਰ ਪਰ ਆਵਤਿ ਵਾਰ ਨਿਹਾਰਾ।
ਸਤਿਗੁਰ ਢਾਲਾ ਤੁਰਤ ਸੰਭਾਰਾ ॥੨॥
ਲਿਯੋ ਵਾਰ ਤਿਹ ਰੋਕੋ ਆਗਾ੧।
ਫੂਲਨਿ ਲਾਗਿ ਚਿਂਗ ਗਨ ਜਾਗਾ੨।
ਪੁਨ ਸਤਿਗੁਰੁ ਕੁਛ ਫਾਂਦਨ ਕਰਿ ਕੈ।
ਬਾਮ ਹਾਥ ਤੇ ਬਲ ਸੰਭਰਿ ਕੈ ॥੩॥
ਦੂਸਰ ਵਾਰ ਪ੍ਰਹਾਰਤਿ ਜਾਨਾ।
ਹਤੀ ਬਦਨ ਪਰ ਸਿਪਰ ਮਹਾਨਾ।
ਗਿਰੋ ਧਰਾ ਪਰ ਮੁਰਛਾ ਪਾਈ।
ਕੋ ਸਹਿ ਸਕਹਿ, ਥਿਰਹਿ ਅਗੁਵਾਈ੩ ॥੪॥
ਰਤਨ ਚੰਦ ਦਿਢ ਦੂਜੀ ਓਰ।
ਖੜਗ ਅੁਭਾਰਿ ਆਇ ਕਰਿ ਜੋਰ।
ਨਟ ਜਿਮ ਫਾਂਦਤਿ ਆਨਿ ਚਲਾਯੋ।
ਗੁਰੁ ਟਰਿ ਬਾਏਣ ਵਾਰ ਬਚਾਯੋ ॥੫॥
ਅੂਪਰ ਕੋ ਅੁਛਰਤਿ ਪੁਨ ਆਵਾ।
ਦੁਤਿਯ ਵਾਰ ਕੋ ਚਹਤਿ ਚਲਾਵਾ।
ਤਾਵਤ ਸ਼ੀਘ੍ਰ ਧਾਰ੪ ਗੁਰ ਸਾਚਾ।
ਕਾਢ ਕਮਰ ਤੇ ਹਤਿਸਿ ਤਮਾਚਾ ॥੬॥
ਕਿਸੂ ਵਿਲਾਇਤ ਤੇ ਸਿਖ ਲਾਯੋ।
ਬਚਹਿ ਨ ਕੋਣ ਹੂੰ ਜਿਹ ਨਰ ਖਾਯੋ।
ਰਤਨ ਚੰਦ ਕੇ ਲਾਗਸਿ ਛਾਤੀ।
ਅੁਛਰਤਿ ਅੂਚੋ ਅਵਨਿ ਪਪਾਤੀ੫ ॥੭॥


੧ਵਾਰ ਦਾ ਅਜ਼ਗਾ।
੨ਢਾਲ ਦਿਆਣ ਫੁਜ਼ਲਾਂ ਲ਼ ਲਗਕੇ ਚਿਂਗਾਂ ਨਿਕਲੀਆਣ।
੩ਅਜ਼ਗੇ ਠਹਿਰਕੇ।
੪ਛੇਤੀ ਕਰਕੇ।
੫ਅੁਜ਼ਚਾ ਅੁਜ਼ਛਲਦਾ ਧਰਤੀ ਤੇ ਡਿਜ਼ਗ ਪਿਆ।

Displaying Page 335 of 459 from Volume 6