Sri Gur Pratap Suraj Granth

Displaying Page 335 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੩੪੮

੪੯. ।ਅਲਾਦੀਨ ਦੀ ਮੌਤ ਦਜ਼ਸੀ। ਸੁਪਨਾ ਸੁਣਾਯਾ। ਬੇੜੀ ਜੋੜੀ। ਲੋਕਾਣਜਨ॥
੪੮ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੫੦
ਦੋਹਰਾ: ਇਕ ਦਿਨ ਬੈਠੇ ਸਭਾ ਮਹਿ,
ਨਦਨ ਸ਼੍ਰੀ ਹਰਿਰਾਇ।
ਅਪਰ ਸਭਾਸਦ ਅਨਿਕ ਤਹਿ,
ਬੋਲਹਿ ਸਹਿਜ ਸੁਭਾਇ ॥੧॥
ਚੌਪਈ: ਹੁਤੋ ਅਲਾਵਦੀਨ ਬਿਚ ਬੈਸਾ।
ਬਾਤਨਿ ਕੋ ਪ੍ਰਸੰਗ ਕੁਛ ਐਸਾ।
ਭਨਹਿ ਸਭਾ ਮਹਿ ਸ਼ਾਹੁ ਸੁਨਾਵਤਿ।
ਨਿਜ ਅੁਜ਼ਤਮਤਾ ਅਧਿਕ ਜਨਾਵਤਿ ॥੨॥
ਸਹਿ ਨ ਸਕੋ ਗੁਰ ਸੁਤ ਨੇ ਕਹੋ।
ਨਿਜ ਮ੍ਰਿਤੁ ਕੋ ਦਿਨ ਤੈਣ ਭੀ ਲਹੋ?
ਚਾਤੁਰਤਾ ਜੁਤਿ ਕਹਤਿ ਘਨੇਰੇ।
ਲਖਤਿ ਨ ਕਾਲ ਆਇ ਭਾ ਨੇਰੇ ॥੩॥
ਅੰਤਰ ਤੇ ਅੰਧੇ ਨਹਿ ਦੀਖਹਿ।
ਵਹਿਰ ਬਨਤਿ ਬਡ ਪੀਰ ਸਰੀਖਹਿ।
ਸੁਨਤਿ ਸ਼ਾਹੁ ਨੇ ਗਿਰਾ ਬਖਾਨੀ।
ਜੇ ਕਰਿ ਤੁਮ ਨੇ ਇਸ ਮ੍ਰਿਤੁ ਜਾਨੀ ॥੪॥
ਤੌ ਬਤਾਇ ਦੀਜੈ ਸਭਿ ਮਾਂਹੀ।
ਕਬਿ ਫਰੇਸਤੇ ਇਸ ਲੇ ਜਾਹੀਣ?
ਜਾਨੋ ਜਾਇ ਸੁ ਬਾਕ ਤੁਮਾਰਾ।
ਸੁਨਿ ਕਰਿ ਸਤਿਗੁਰ ਨਦ ਅੁਚਾਰਾ ॥੫॥
ਰਹੀ ਆਰਬਲ ਅਸ਼ਟ ਦਿਵਸ ਕੀ।
ਜਾਮ ਜਾਮਨੀ ਰਹਿ ਮ੍ਰਿਤੁ ਇਸ ਕੀ।
ਸ਼ਾਹੁ ਸਮੇਤ ਸਭਾ ਨੇ ਸੁਨੋ।
ਇਨਹੁ ਬਾਕ ਕਬਿ ਕੂਰ ਨ ਭਨੋ ॥੬॥
ਨਿਸ਼ਚੈ ਮ੍ਰਿਜ਼ਤੁ ਕਾਲ ਤਿਸ ਪਾਵੈ।
ਬਯ ਪੂਰਨ ਤੇ ਕੌਨ ਬਚਾਵੈ।
ਸ਼ੰਕਤ ਹੁਇ ਅਲਾਵਦੀਣ ਆਯੋ।
ਅਸ਼ਟ ਦਿਵਸ ਜਬਿ ਤਹਾਂ ਬਿਤਾਯੋ ॥੭॥
ਜਾਮ ਜਾਮਨੀ ਬਾਕੀ ਰਹੀ।
ਬਿਤੀ ਆਰਬਲ ਮ੍ਰਿਤੁ ਤਿਹ ਲਹੀ।

Displaying Page 335 of 412 from Volume 9