Sri Gur Pratap Suraj Granth

Displaying Page 337 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੫੨

ਅੰਤਰਯਾਮੀ ਗੁਰ ਨੇ ਜਾਨਾ।
ਪਰਮ ਹੰਸ ਤਿਸ ਨਾਮ ਬਖਾਨਾ।
ਪੂਰਨ ਗਾਨ ਰਿਦੇ ਹੁਇ ਆਵਾ।
ਏਕ ਰੂਪ ਸਭਿ ਜਗ ਦ੍ਰਿਸ਼ਟਾਵਾ ॥੮॥
ਪਰਮਹੰਸ ਸਤਿਗੁਰ ਕੇ ਕਹੇ।
ਬ੍ਰਹਮ ਸਰੂਪ ਅਪਨ ਸੁਖ ਲਹੇ।
ਜੋਗ, ਵਿਰਾਗ, ਭਗਤਿ ਬਿਜ਼ਗਾਨ੧।
ਪੂਰਨ ਹੋਏ ਜਿਸ ਕੇ ਆਨਿ ॥੯॥
ਨਿਧਿ ਸਿਜ਼ਧਿ ਰਿਧਿ ਗੁਰ ਤੇ ਪਾਈ।
ਆਵਤਿ ਹੀ ਸਤਿਗੁਰ ਸ਼ਰਨਾਈ।
ਕੁਲ ਆਚਾਰ ਕਰਤਿ ਬਿਵਹਾਰ।
ਅੁਰ ਮਹਿਣ ਗੁਰ ਚਰਨਨ ਕੋ ਧਾਰਿ+ ॥੧੦॥
ਜੋਗ ਭੋਗ ਦੋਨਹੁਣ ਕੋ ਪਾਇ।
ਰਹੈ ਅਲੇਪ ਕਮਲ ਜਲ ਭਾਇ੨।
ਦੁਇ ਦਿਨ ਘਰ, ਪੁਨ ਸਤਿਗੁਰ ਪਾਸ।
ਆਵਹਿ, ਰਹੈ, ਦਰਸ ਕੀ ਪਾਸ ॥੧੧॥
ਇਕ ਦਿਨ ਚਢੋ ਤੁਰੰਗਨਿ ਆਵੈ।
ਨਹਿਣ ਅਵਨੀ ਪਰ ਪਾਇਣ ਟਿਕਾਵੈ।
ਗਤਿ ਬਿਹੰਗ੩ ਕੀ ਬੜਵਾ ਚਾਲਹਿ੪।
ਕਰਾਮਾਤ ਕੇ ਸਹਤਿ ਬਿਸਾਲਹਿ ॥੧੨॥
ਦਿਜ਼ਲੀ ਤੇ ਨਬਾਬ ਮਗ ਜਾਇ੫।
ਗਜ ਪਰ ਹੁਤੋ ਚਮੂੰ ਸਮੁਦਾਇ।
ਅਵਲੋਕੋ ਤਿਨ ਭਾਈ ਪਾਰੋ।
ਮਹਾਂ ਅਚਰਜ ਰਿਦੈ ਮਹਿਣ ਧਾਰੋ ॥੧੩॥
ਸ਼ੀਘ੍ਰ ਜਾਇ ਭਾ ਖਰੋ ਅਗਾਅੂ।
ਦਰਸ਼ਨ ਕੋ ਧਰਿ ਕੈ ਚਿਤ ਚਾਅੂ।
ਤਜਿ ਗਜ ਕੋ ਪਾਇਨ ਪਰ ਪਰੋ।


੧ਅਨੁਭਵ ਜੰਨ ਪੂਰਨ ਗਿਆਨ।
+ਪਾ:-ਅੁਰ ਮਹਿ ਗੁਰੂ ਚਰਨ ਕੋ ਧਾਰਿ।
੨ਵਾਣੂ।
੩ਪੰਛੀ ।
੪ਘੋੜੀ ਚਜ਼ਲਦੀ ਹੈ।
੫ਰਾਹ (ਵਿਚ) ਜਾਣਦਾ ਸੀ।

Displaying Page 337 of 626 from Volume 1